ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਸੇਂਟ ਸੇਲਜ਼ਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਮੈਡੀਕਲ 'ਚ ਸਰਗੁਨ ਕੌਰ ਨੇ 92 ਫੀਸਦੀ ਅੰਕ, ਗੁਰਲੀਨ ਕੌਰ ਨੇ 91.2 ਫੀਸਦੀ, ਹਰਲੀਨ ਕੌਰ ਨੇ 86 ਫੀਸਦੀ ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ 'ਚ ਮਹਿਕ ਨੇ 91.2 ਫੀਸਦੀ ਅੰਕਾਂ ਨਾਲ ਪਹਿਲਾ, ਸੋਨਮਪ੍ਰੀਤ ਕੌਰ ਨੇ 86 ਫੀਸਦੀ ਅੰਕਾਂ ਨਾਲ ਦੂਜਾ, ਜਗਜੀਤ ਸਿੰਘ ਨੇ 85.4 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਾਮਰਸ ਵਿਚ ਕੋਮਲ ਨੇ 82 ਫੀਸਦੀ ਅੰਕਾਂ ਨਾਲ ਪਹਿਲਾ, ਸ਼ੈਲੀ ਨੇ 76 ਫੀਸਦੀ ਨਾਲ ਦੂਸਰਾ ਤੇ ਸੁਮਿਤਪ੍ਰੀਤ ਕੌਰ ਨੇ 74 ਫੀਸਦੀ ਹਾਸਲ ਕੀਤੇ | ਪਿ੍ੰਸੀਪਲ ਮੀਨੂੰ ਸ਼ਰਮਾ ਨੇ ਕਿਹਾ ਕਿ ਸਕੂਲ ਆਪਣੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਹੈ ਤੇ ਵਧਾਈ ਦਿੰਦਾ ਹੈ |