ਪਠਾਨਕੋਟ, 15 ਮਈ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਇਕ ਪ੍ਰੋਗਰਾਮ ਦਾ ਆਯੋਜਨ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਪਠਾਨਕੋਟ ਜ਼ਿਲ੍ਹੇ ਵਿਚ ਗੁੰਮ ਹੋਏ 125 ਮੋਬਾਈਲ ਲੋਕਾਂ ਨੂੰ ਵਾਪਸ ਦਿੱਤੇ ਗਏ | ਇਸ ਮੌਕੇ ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਨੂੰ ਲੱਭਣ ਵਿਚ ਉਨ੍ਹਾਂ ਦੀ ਟੈਕਨੀਕਲ ਟੀਮ ਨੇ ਅਹਿਮ ਰੋਲ ਨਿਭਾਇਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੈਕਨੀਕਲ ਟੀਮ ਵਲੋਂ ਕਈ ਵੱਡੇ-ਵੱਡੇ ਕ੍ਰਾਈਮ ਕੇਸ ਵੀ ਹੱਲ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਮੋਬਾਈਲ ਜਿਸ ਦੇ ਗੁੰਮ ਹੋਏ ਹਨ, ਉਸ ਲਈ ਬਹੁਤ ਹੀ ਅਹਿਮ ਹੁੰਦੇ ਹਨ, ਕਿਉਂਕਿ ਵਿਅਕਤੀ ਦੇ ਮੋਬਾਈਲ ਵਿਚ ਉਸ ਦੀਆਂ ਫ਼ੋਟੋਆਂ, ਯਾਦਾਂ ਅਤੇ ਕਈ ਸੀਕਰੇਟ ਚੀਜ਼ਾਂ ਵੀ ਹੁੰਦੀਆਂ ਹਨ, ਜੋ ਗੰੁਮ ਹੋਣ 'ਤੇ ਜੇਕਰ ਕਿਸੇ ਦੇ ਹੱਥ ਆ ਜਾਂਦੀਆਂ ਹਨ ਤਾਂ ਵਿਅਕਤੀ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਮੋਬਾਈਲਾਂ ਨੂੰ ਲੱਭ ਕੇ ਪੁਲਿਸ ਵਲੋਂ ਇਕ ਬੜਾ ਸ਼ਲਾਘਾਯੋਗ ਕਦਮ ਕੰਮ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਵਚਨਬੱਧ ਹੈ ਤੇ ਵਚਨਬੱਧ ਹੀ ਰਹੇਗੀ |