01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਦੀ ਤਿਰੰਗੇ 'ਚ ਲਿਪਟੀ ਮਿ੍ਤਕ ਦੇਹ ਕਲਾਨੌਰ ਪਹੁੰਚੀ

ਅਜੀਤ ਡੈਸਕ 20-05-2026
ਕਲਾਨੌਰ, 19 ਮਈ (ਪੁਰੇਵਾਲ)-ਛੁੱਟੀ ਕੱਟ ਕੇ ਬੀਤੇ ਦਿਨ ਵਾਪਸ ਪਰਤਦੇ ਸਮੇਂ 9 ਸਿੱਖ ਬਟਾਲੀਅਨ ਦੇ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਦੀ ਭੇਦਭਰੀ ਹਾਲਤ 'ਚ ਰੇਲ ਗੱਡੀ ਦੇ ਪਖ਼ਾਨੇ 'ਚ ਮੌਤ ਹੋਣ ਉਪਰੰਤ ਮੇਰਠ ਦੀ ਜਗ੍ਹਾ ਰਾਜਸਥਾਨ ਦੇ ਜੋਧਪੁਰ ਜਾ ਕੇ ਮਿ੍ਤਕ ਦੇਹ ਪ੍ਰਾਪਤ ਹੋਈ ਸੀ | ਸਰਕਾਰੀ ਤੌਰ 'ਤੇ ਕਾਗਜ਼ੀ ਕਾਰਵਾਈ ਉਪਰੰਤ ਸ਼ਹੀਦ ਪ੍ਰਭਸ਼ਰਨ ਸਿੰਘ ਭੰਗੂ ਲਾਂਸ ਨਾਇਕ ਦੀ ਤਿਰੰਗੇ 'ਚ ਲਿਪਟੀ ਮਿ੍ਤਕ ਦੇਹ ਅੱਜ ਜਦੋਂ ਕਲਾਨੌਰ ਪਹੁੰਚੀ ਤਾਂ ਕਸਬੇ 'ਚ ਸ਼ਹੀਦ ਦੇ ਅਮਰ ਰਹਿਣ ਸੰਬੰਧੀ ਨਾਅਰੇ ਲਗਾਏ ਗਏ ਅਤੇ ਸਰਕਾਰੀ ਸਕੂਲ ਦੇ ਬੱਚਿਆਂ, ਸਾ. ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ | ਸ਼ਹੀਦ ਦੀ ਪਤਨੀ ਕਿਰਨਬੀਰ ਕੌਰ, ਛੋਟੇ ਬੱਚਿਆਂ ਗੁਰਲੀਨ ਕੌਰ (7), ਯੁੱਦਵੀਰ ਸਿੰਘ (5), ਪਿਤਾ ਸਾਬਕਾ ਫ਼ੌਜੀ ਰਜਿੰਦਰ ਸਿੰਘ ਭੰਗੂ, ਦਾਦਾ ਸਾਬਕਾ ਫ਼ੌਜੀ ਪਿਆਰਾ ਸਿੰਘ ਭੰਗੂ ਸਮੇਤ ਸਾਰੇ ਪਰਿਵਾਰ ਵਲੋਂ ਜੈਕਾਰੇ ਲਗਾ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਦੀ ਅੰਤਿਮ ਯਾਤਰਾ ਵਿਚ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਸਾ. ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਐੱਸ.ਡੀ.ਐੱਮ. ਪੱਲਵੀ ਮਿਸ਼ਰਾ, 9 ਪੰਜਾਬ ਸਿੱਖ ਰੈਜ਼ੀਮੈਂਟ ਦੇ ਜਵਾਨਾਂ, ਸੈਨਿਕ ਵੈਲਫ਼ੇਅਰ ਸੁਸਾਇਟੀ, ਸਾਬਕਾ ਸੈਨਿਕਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ | ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸ਼ਹੀਦ ਪ੍ਰਭਸ਼ਰਨ ਸਿੰਘ ਭੰਗੂ ਦੇ ਪਰਿਵਾਰ ਦੀਆਂ 3 ਪੁਸ਼ਤਾਂ ਦਾਦਾ ਪਿਆਰਾ ਸਿੰਘ, ਪਿਤਾ ਰਜਿੰਦਰ ਸਿੰਘ ਭੰਗੂ ਅਤੇ ਸ਼ਹੀਦ ਸਮੇਤ ਦੇਸ਼ ਦੀ ਰਾਖੀ ਕਰਦਾ ਆ ਰਿਹਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸ਼ਹੀਦ ਪ੍ਰਭਸ਼ਰਨ ਸਿੰਘ ਭੰਗੂ ਦੇ ਪਰਿਵਾਰ ਨੂੰ ਸ਼ਹੀਦਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰੇ | ਸ਼ਹੀਦ ਦੇ ਪਿਤਾ ਰਜਿੰਦਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦੇ ਨਾਂਅ 'ਤੇ ਯਾਦਗਾਰ ਬਣਾਉਣ ਦੇ ਨਾਲ-ਨਾਲ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ | ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪ੍ਰਭਸ਼ਰਨ ਸਿੰਘ ਨੂੰ 9 ਪੰਜਾਬ ਸਿੱਖ ਰੈਜ਼ੀਮੈਂਟ ਵਲੋਂ ਸ਼ਹੀਦੀ ਦਰਜਾ ਦਿੱਤਾ ਗਿਆ ਹੈ ਅਤੇ ਸ਼ਹੀਦ ਦੇ ਪਰਿਵਾਰ ਦਾ ਮਾਣ-ਸਨਮਾਨ ਬਹਾਲ ਰੱਖਦਿਆਂ ਪੰਜਾਬ ਸਰਕਾਰ ਵੀ ਸ਼ਹੀਦ ਪ੍ਰਭਸ਼ਰਨ ਸਿੰਘ ਭੰਗੂ ਦੇ ਪਰਿਵਾਰ ਨੂੰ ਤੁਰੰਤ ਸਾਰੀਆਂ ਸਹੂਲਤਾਂ ਦੇਵੇ | ਇਸ ਮੌਕੇ ਫ਼ੌਜ ਦੇ ਅਧਿਕਾਰੀ, ਜਵਾਨ, ਸਿਵਲ ਪ੍ਰਸ਼ਾਸ਼ਨ, ਸਾਬਕਾ ਸੈਨਿਕ ਅਤੇ ਸਥਾਨਕ ਲੋਕ ਵੱਡੀ ਗਿਣਤੀ 'ਚ ਸ਼ਾਮਲ ਰਹੇ |
ਪਿਛਲੀ ਖ਼ਬਰ ਭਾਜਪਾ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੇ ਰੋਸ ਵਜੋਂ ਪ੍ਰਦਰਸ਼ਨ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।