04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਟਾਲਾ ਦੇ ਵਾਰਡ ਨੰਬਰ 19 'ਚੋਂ ਅਨੂੰ ਬਾਲਾ ਦੇ ਹੱਕ ਵਿਚ ਚੋਣ ਪ੍ਰਚਾਰ ਸਿਖਰਾਂ 'ਤੇ <br/>

ਅਜੀਤ ਡੈਸਕ 20-05-2026
ਬਟਾਲਾ, 19 ਮਈ (ਹਰਦੇਵ ਸਿੰਘ ਸੰਧੂ)-ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 19 'ਚ ਆਮ ਆਦਮੀ ਪਾਰਟੀ ਦੇ ਮਹਿਲਾ ਉਮੀਦਵਾਰ ਸ੍ਰੀਮਤੀ ਅਨੂੰ ਬਾਲਾ ਲਈ ਉਨ੍ਹਾਂ ਦੇ ਵੋਟਰ ਸਾਥੀਆਂ ਵਲੋਂ ਘਰ-ਘਰ ਜਾ ਕੇ ਤੇ ਮੀਟਿੰਗਾਂ ਕਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਦੌਰਾਨ ਉਮੀਦਵਾਰ ਅਨੂੰ ਬਾਲਾ ਨੇ ਆਪਣੇ ਵਾਰਡ ਦੇ ਵੋਟਰਾਂ ਸਮੇਤ ਕਿਹਾ ਕਿ ਜਿਸ ਤਰ੍ਹਾਂ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਹਿਰ ਦੇ ਵੱਡੇ ਪੱਧਰ 'ਤੇ ਵਿਕਾਸ ਕੀਤਾ ਹੈ, ਉਸੇ ਤਰ੍ਹਾਂ ਮੈਂ ਆਪਣੇ ਵਾਰਡ ਦੇ ਵਿਕਾਸ ਤੇ ਹੋਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ | ਅਨੂੰ ਬਾਲਾ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਹਰਭਜਨ ਸਿੰਘ ਸੇਖੋਂ, ਨਰਿੰਦਰ ਸਿੰਘ ਬੇਦੀ, ਬਲਦੇਵ ਸਿੰਘ, ਪ੍ਰਭਦਿਆਲ ਸਿੰਘ, ਮਾ. ਬਲਦੇਵ ਸਿੰਘ, ਸਮਸ਼ੇਰ ਸਿੰਘ ਗੁਰਾਇਆ, ਗੁਰਮੀਤ ਚੰਦ, ਕੁਲਦੀਪ ਸਿੰਘ ਭੁੱਟੋ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਵਿੱਕੀ, ਸ਼ਰਨਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਿੱਬੜ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਘਰ 'ਤੇ ਫਾਈਰਿੰਗ-ਪੁਲਿਸ ਵਲੋਂ ਜਾਂਚ ਸ਼ੁਰੂ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ 8 ਉਮੀਦਵਾਰ ਚੋਣ ਮੈਦਾਨ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।