19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਚਾਇਤ ਨੇ ਰੂੜੀਆਂ ਚੁਕਵਾ ਕੇ ਰਸਤਾ ਖਾਲੀ ਕਰਵਾਇਆ

ਅਜੀਤ ਡੈਸਕ 21-05-2026
ਊਧਨਵਾਲ, 20 ਮਈ (ਪਰਗਟ ਸਿੰਘ)-ਪਿੰਡ ਖੁਜਾਲਾ ਪੱਤੀ ਬਾਬਾ ਜੀਵਨ ਸਿੰਘ ਦੀ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਚਰਨਜੀਤ ਸਿੰਘ ਤੇ ਸਮੁੱਚੀ ਪੰਚਾਇਤ ਨੇ ਪਿੰਡ ਖੁਜਾਲਾ ਤੋਂ ਊਧਨਵਾਲ ਨਹਿਰ ਨੂੰ ਜਾਂਦੇ ਰਸਤੇ 'ਚ ਚਿਰਾਂ ਤੋਂ ਲੱਗੀਆਂ ਰੂੜੀਆਂ ਨੂੰ ਚੁਕਵਾ ਕੇ ਰਸਤਾ ਖਾਲੀ ਕਰਵਾਇਆ ਗਿਆ | ਇਸ ਸਬੰਧੀ ਸਰਪੰਚ ਸਰਬਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਅਸੀ ਪਿੰਡ 'ਚ ਕਾਫ਼ੀ ਕੰਮ ਕਰਵਾਏ ਹਨ, ਪਰ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਵੇਖਦਿਆਂ ਇਹ ਰੂੜੀਆਂ ਚੁਕਵਾਈਆਂ ਗਈਆਂ | ਇਸ ਰਸਤੇ ਦੇ ਖੁੱਲਣ ਨਾਲ ਪਿੰਡ ਵਾਸੀਆਂ ਆਉਣ-ਜਾਣ ਦੀ ਵੱਡੀ ਸਹੂਲਤ ਮਿਲੇਗੀ | ਸਰਪੰਚ ਸਰਬਜੀਤ ਕੌਰ, ਚਰਨਜੀਤ ਸਿੰਘ ਤੇ ਸਮੁੱਚੀ ਪੰਚਾਇਤ ਦੀ ਪਿੰਡ ਵਾਸੀਆਂ ਵਲੋਂ ਸ਼ਾਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਮੰਗਤ ਸਿੰਘ ਮੱਲ੍ਹੀ, ਰਾਜਵਿੰਦਰ ਕੌਰ ਮੈਂਬਰ, ਰਵਿੰਦਰ ਕੌਰ ਮੈਂਬਰ, ਦਰਸ਼ਨ ਕੌਰ ਮੈਂਬਰ, ਜੋਗਾ ਸਿੰਘ, ਸੋਨਾ ਵਿਰਕ, ਸਿਕੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਕੁਲਦੀਪ ਸਿੰਘ ਲੱਡੂ, ਸੰਤੋਖ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 40 ਸਾਲਾਂ ਤੋਂ ਕਲਾਨੌਰ 'ਚ ਪੰਚਾਇਤੀ ਜਗ੍ਹਾ 'ਤੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸਿਖਰ ਦੁਪਹਿਰੇ ਚੱਲਿਆ ਪੀਲਾ ਪੰਜ਼ਾ ਅਗਲੀ ਖ਼ਬਰ ਦਵਾਈਆਂ ਦੀ ਆਨਲਾਈਨ ਵਿਕਰੀ ਖ਼ਿਲਾਫ਼ ਕੈਮਿਸਟ ਐਸੋਸੀਏਸ਼ਨ ਨੇ ਦੁਕਾਨਾਂ ਰੱਖੀਆਂ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।