22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹਲਕਾ ਭੋਆ 'ਚ ਨਗਰ ਨਿਗਮ ਦੀਆਂ ਚੋਣਾਂ ਸ਼ਾਂਤੀ ਪੂਰਵਕ ਨੇਪਰੇ ਚੜ੍ਹੀਆਂ <br/>

ਅਜੀਤ ਡੈਸਕ 27-05-2026
ਨਰੋਟ ਮਹਿਰਾ, 26 ਮਈ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ 'ਚ ਨਗਰ ਨਿਗਮ ਦੀਆਂ ਚੋਣਾਂ ਸ਼ਾਂਤੀ ਪੂਰਵਕ ਨੇਪਰੇ ਚੜ੍ਹੀਆਂ | ਵੋਟਰਾਂ ਨੇ ਅੱਤ ਦੀ ਗਰਮੀ ਵਿਚ ਵੀ ਵੋਟਾਂ ਪਾਈਆਂ | ਸਵੇਰੇ 8 ਵਜੇ ਤੋਂ ਹੀ ਲੋਕਾਂ ਵਿਚ ਵੋਟਾਂ ਪਾਉਣ ਦਾ ਉਤਸ਼ਾਹ ਸੀ | ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੋਟਰਾਂ ਨੰੂ ਸ਼ਾਂਤੀ ਪੂਰਵਕ ਢੰਗ ਨਾਲ ਵੋਟਾਂ ਪਾਉਣ ਲਈ ਕਿਹਾ | ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਆਪਣੇ-ਆਪਣੇ ਵੋਟਰਾਂ ਨੰੂ ਸ਼ਾਂਤੀ ਪੂਰਵਕ ਵੋਟ ਪੋਲ ਕਰਨ ਦੀ ਹਦਾਇਤ ਕੀਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਾਂ ਦਾ ਸਹਿਯੋਗ ਕਰਕੇ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ਕਰਵਾਈਆਂ | ਵੱਖ-ਵੱਖ ਪਾਰਟੀਆਂ ਵਲੋਂ ਵੋਟਰਾਂ ਲਈ ਜਗ੍ਹਾ-ਜਗ੍ਹਾ ਪੀਣ ਵਾਲੇ ਪਾਣੀ ਅਤੇ ਵੋਟਾਂ ਪਾਉਣ ਲਈ ਵੋਟਰਾਂ ਲਈ ਆਟੋ ਤੇ ਹੋਰ ਗੱਡੀਆਂ, ਕਾਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਵੋਟਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ | ਬੂਥ ਨੰਬਰ-42 ਵਿਚ ਆਮ ਪਾਰਟੀ ਦੀ ਵੀਨਾ ਕੁਮਾਰੀ, ਕਾਂਗਰਸ ਦੀ ਨੀਰਜਾ ਮਹਾਜਨ, ਅਕਾਲੀ ਦਲ ਪਾਰਟੀ ਦੀ ਤਮੰਨਾ ਦੇਵੀ, ਵਾਰਡ ਨੰਬਰ-47 ਵਿਚ ਆਮ ਆਦਮੀ ਪਾਰਟੀ ਦੇ ਕੈਲਾਸ਼, ਅਕਾਲੀ ਦਲ ਬਾਦਲ ਪਾਰਟੀ ਦੀ ਉਮੀਦਵਾਰ ਕਰਿਤਕਾ, ਬੀ.ਜੇ.ਪੀ. ਦਾ ਰਾਘਵ ਮਲਿਕਪੁਰੀਆ, ਕਾਂਗਰਸ ਪਾਰਟੀ ਦਾ ਹਰਪ੍ਰੀਤ ਸਿੰਘ ਹੈਪੀ, ਵਾਰਡ ਨੰਬਰ-45 ਵਿਚ ਕਾਂਗਰਸ ਪਾਰਟੀ ਦੀ ਸ਼ਾਲੂ ਭੱਟੀ, ਆਮ ਪਾਰਟੀ ਦੇ ਉਮੀਦਵਾਰ ਹਰੀਸ਼ ਕੁਮਾਰ ਗੋਰਖਾ, ਬੀ.ਜੇ.ਪੀ. ਦਾ ਸੋਬਿਤ, ਵਾਰਡ ਨੰਬਰ-43 ਤੋਂ ਆਮ ਪਾਰਟੀ ਦੀ ਬਲਜਿੰਦਰ ਕੌਰ, ਕਾਂਗਰਸ ਤੋਂ ਸੋਹਨ ਲਾਲ, ਬੀ.ਜੇ.ਪੀ. ਤੋਂ ਪਵਨ ਮਹਾਜਨ, ਵਾਰਡ ਨੰਬਰ-44 ਤੋਂ ਬੀ.ਜੇ.ਪੀ. ਤੋਂ ਰਮਿਤ ਮਹਾਜਨ ਉਮੀਦਵਾਰਾਂ ਦੀ ਕਿਸਮਤ ਡੱਬੇ ਵਿਚ ਬੰਦ ਹੋ ਚੁੱਕੀ ਹੈ | 29 ਮਈ ਨੰੂ ਇਨ੍ਹਾਂ ਦੀ ਕਿਸਮਤ ਡੱਬਿਆਂ ਵਿਚੋਂ ਖੱੁਲ੍ਹੇਗੀ |
ਪਿਛਲੀ ਖ਼ਬਰ ਐਕਸੀਅਨ ਮੰਡੀ ਬੋਰਡ ਨੰੂ ਮਿਲਣ ਸੰਬੰਧੀ ਗਰਾਮ ਸੁਧਾਰ ਸਭਾ ਦੀ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਮਾਮੂਲੀ ਤਕਰਾਰ ਦੀਆਂ ਘਟਨਾਵਾਂ 'ਚ ਅਮਨ ਸ਼ਾਂਤੀ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।