04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ 'ਤੇ ਕਾਬਜ਼ ਹੋ ਕੇ ਆਪਣੀ ਸਿਆਸਤ ਦਾ ਲੋਹਾ ਮਨਵਾਇਆ-ਬਖ਼ਤਵਾਰ ਸਿੰਘ

ਅਜੀਤ ਡੈਸਕ 31-05-2026
ਕਿਲ੍ਹਾ ਲਾਲ ਸਿੰਘ, 30 ਮਈ (ਬਲਬੀਰ ਸਿੰਘ)-ਪੰਜਾਬ ਵਿਚ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਵਿਚ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਸਿਆਸਤ ਦਾ ਲੋਹਾ ਮਨਾਉਂਦੇ ਹੋਏ 13 ਵਾਰਡਾਂ ਤੋਂ 6 ਵਾਰਡਾਂ 'ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਹੋਈ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਬਖ਼ਤਾਵਰ ਸਿੰਘ ਸਿੰਘ ਚੋਰਾਂਵਾਲੀ ਨੇ ਸਾਥੀਆਂ ਜਿੱਤੇ ਕਾਂਗਰਸੀ ਉਮੀਦਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਜਾਂਦਾ ਹੈ, ਕਿਉਂਕਿ ਉਹ ਲਗਾਤਾਰ ਆਪਣੇ ਹਲਕੇ ਵਿਚ ਲੋਕਾਂ ਦੇ ਦੁੱਖ-ਸੁੱਖ ਵਿਚ ਹਰ ਵਕਤ ਹਾਜ਼ਰ ਰਹਿੰਦੇ ਹਨ | ਇਸ ਲਈ ਲੋਕ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਤੇ ਇਸੇ ਪਿਆਰ ਸਦਕਾ ਕਾਂਗਰਸ ਪਾਰਟੀ ਲਗਾਤਾਰ ਸ: ਬਾਜਵਾ ਦੀ ਅਗਵਾਈ ਵਿਚ ਸਾਰੀਆਂ ਚੋਣਾਂ ਜਿੱਤ ਰਹੀ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੀਆਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਦੇ ਚੇਅਰਮੈਨ ਤੇ ਉਪ ਚੇਅਰਮੈਨ ਬਣੇ ਸਨ | ਇਸੇ ਤਰ੍ਹਾਂ ਫਿਰ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦਾ ਪ੍ਰਧਾਨ ਵੀ ਕਾਂਗਰਸੀ ਬਣੇਗਾ | ਸਰਪੰਚ ਬਖ਼ਤਾਵਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਾਫ਼ ਹੋ ਗਿਆ ਹੈ ਕਿ 2027 ਵਿਚ ਵੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵੱਡੀ ਲੀਡ ਨਾਲ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਖਾਨਫੱਤਾ, ਸਾ. ਸਰਪੰਚ ਹਰਪ੍ਰੀਤ ਸਿੰਘ ਓਠੀਆਂ, ਸਾ. ਸਰਪੰਚ ਗੁਰਪ੍ਰੀਤ ਸਿੰਘ ਤਾਰਾਗੜ੍ਹ, ਸਾ. ਸਰਪੰਚ ਸਤਨਾਮ ਸਿੰਘ ਕਰਵਾਲੀਆਂ, ਸਾ. ਸਰਪੰਚ ਪਰਮਜੀਤ ਸਿੰਘ ਊਧਨਵਾਲ, ਸਾ. ਸਰਪੰਚ ਹੈਪੀ ਬਹਾਦਰਪੁਰ ਆਦਿ ਸਰਪੰਚਾਂ ਨੇ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਤੇ ਜਿੱਤੇ ਕੌਂਸਲਰਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਕਿਸਾਨਾਂ ਨੇ ਫ਼ੂਕਿਆ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦਾ ਪੁਤਲਾ ਅਗਲੀ ਖ਼ਬਰ ਸਰਕਾਰੀ ਸੀ.ਸੈਕੰ. ਸਮਾਰਟ ਸਕੂਲ ਰੰਗੜ ਨੰਗਲ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।