ਬਟਾਲਾ, 4 ਮਈ (ਸਤਿੰਦਰ ਸਿੰਘ)-ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੋ 4 ਜੂਨ 1904 ਵਿਚ ਜਨਮੇ, ਉਨ੍ਹਾਂ ਦਾ ਜਨਮ ਦਿਨ ਸਹਾਰਾ ਕਲੱਬ ਆਸ਼ਰਮ ਵਿਖੇ ਸਹਾਰਾ ਕਲੱਬ ਦੇ ਸਮੂਹ ਮੈਂਬਰਾਂ ਨੇ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਸੇਵਾ ਦੇ ਪੁੰਜ, ਮਾਨਵਤਾ ਦੇ ਸੇਵਾਦਾਰ, ਵਾਤਾਵਰਨ ਪ੍ਰੇਮੀ ਸਨ | ਉਹ ਰਾਮ ਜੀ ਦਾਸ ਤੋਂ ਭਗਤ ਵੀ ਬਣੇ, ਪੂਰਨ ਵੀ ਹੋਏ ਤੇ ਸਿੰਘ ਵੀ ਸਜੇ | ਸਮੂਹ ਬੁਲਾਰਿਆਂ ਨੇ ਆਪਣੀ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਇਹੋ ਜਿਹੇ ਸਮਾਜ ਸੇਵੀ ਤੇ ਮਾਨਵਤਾ ਦੇ ਹਿਤੈਸ਼ੀ ਮਨੁੱਖ ਬਹੁਤ ਵਿਰਲੇ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਹੁੰਦੇ ਹਨ | ਇਸ ਮੌਕੇ ਕਲੱਬ ਚੇਅਰਮੈਨ ਸ਼੍ਰੀ ਰਾਜੀਵ ਖੁੱਲਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਗਿਆਨੀ ਭੁਪਿੰਦਰ ਸਿੰਘ ਕਾਲੜਾ, ਅਸ਼ੋਕ ਲੂਣਾ, ਰਤਨ ਬਟਵਾਲ, ਗਸਵਿੰਦਰ ਸਿੰਘ ਕਾਕਾ, ਹੀਰਾ ਸਿੰਘ, ਵਰੁਣ, ਰਜੇਸ਼, ਚਰਨਜੀਤ ਸਿੰਘ, ਸਰਬਦੀਪ ਕੌਰ, ਅਨਿਲ ਸਹਿਦੇਵ, ਵਿਪਨ ਹਾਂਡਾ, ਮੋਨੂੰ, ਅਮਨ ਮਾਨ, ਸੁਰੇਸ਼ ਕੁਮਾਰ, ਸਵਿੰਦਰ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ ਨਾਲ ਆਦਿ ਹਾਜ਼ਰ ਸਨ |