08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦਾ ਕੋਟਲੀ ਸੂਰਤ ਮੱਲ੍ਹੀ ਸਮੇਤ ਇਲਾਕੇ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ <br/>

ਅਜੀਤ ਡੈਸਕ 05-06-2026
ਕੋਟਲੀ ਸੂਰਤ ਮੱਲ੍ਹੀ, 4 ਜੂਨ (ਕੁਲਦੀਪ ਸਿੰਘ ਨਾਗਰਾ)-ਵਿਸ਼ਵ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 35 ਦਿਨਾਂ ਦੀ 32ਵੀਂ ਪੈਦਲ ਯਾਤਰਾ ਦਾ ਕਸਬਾ ਕੋਟਲੀ ਸੂਰਤ ਮੱਲ੍ਹੀ 'ਚ ਉੱਘੇ ਸਮਾਜ ਸੇਵਕ ਵਿਜੇ ਕੁਮਾਰ ਸੋਨੀ ਸਮੇਤ ਪਿੰਡ ਸ਼ਿਕਾਰ ਮਾਛੀਆਂ, ਅਲੀਨੰਗਲ, ਅੱਡਾ ਬੋਹੜੀ, ਡੇਰਾ ਪਠਾਣਾ, ਢਿੱਲਵਾਂ ਤੇ ਰਾਏਚੱਕ 'ਚ ਸੰਗਤਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਜਥੇ ਦੇ ਮੁਖੀ ਡਾਕਟਰ ਗੁਰਦੇਵ ਸਿੰਘ ਰੰਧਾਵਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਡਾਕਟਰ ਗੁਰਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਯਾਤਰਾ ਪ੍ਰਤੀ ਸੰਗਤਾਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਪੈਦਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ 6 ਜੁਲਾਈ ਨੂੰ ਵਾਪਸ ਪਰਤੇਗੀ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਯਾਤਰਾ ਦੌਰਾਨ ਸੰਗਤਾਂ ਲਈ ਲੰਗਰਾਂ ਤੇ ਮੈਡੀਕਲ ਸੇਵਾਵਾਂ ਸਮੇਤ ਸਾਰੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਰੱਬੀ ਰੰਗ 'ਚ ਰੰਗੀਆਂ ਸੰਗਤਾਂ ਅੱਠੇ ਪਹਿਰ ਇਲਾਹੀ ਗੁਰਬਾਣੀ ਦੇ ਜਾਪ ਕਰਦੀਆਂ ਅੱਗੇ ਵਧਦੀਆਂ ਹਨ | ਉਨ੍ਹਾਂ ਦੱਸਿਆ ਕਿ ਪੈਦਲ ਸੰਗਤਾਂ ਅੰਮਿ੍ਤ ਵੇਲੇ ਨਿਤਨੇਮ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕਰਦੀਆਂ ਅੱਗੇ ਚਾਲੇ ਪਾਉਂਦੀਆਂ ਹਨ ਤੇ ਰੋਜ਼ਾਨਾ 30-35 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ | ਯਾਤਰਾ 'ਚ ਸੰਤ-ਮਹਾਂਪੁਰਸ਼ਾਂ ਸਮੇਤ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ, ਬਾਬਾ ਕਸ਼ਮੀਰਾ ਸਿੰਘ ਤਰਨਾਦਲ, ਉੱਘੇ ਸਮਾਜ ਸੇਵਕ ਵਿਜੇ ਕੁਮਾਰ ਸੋਨੀ, ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ, ਸਰਪੰਚ ਗੁਲਜਾਰ ਸਿੰਘ ਉਦੋਵਾਲੀ, ਬਾਬਾ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਮੱਲ੍ਹੀ ਡੇਰਾ ਪਠਾਣਾ, ਜਸਪਾਲ ਸਿੰਘ ਮੱਲ੍ਹੀ, ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ, ਨੰਬਰਦਾਰ ਗੁਰਦੀਪ ਸਿੰਘ ਸ਼ਿਕਾਰ, ਮਲਕੀਤ ਸਿੰਘ ਕੋਟਲੀ, ਨਰਿੰਦਰ ਸਿੰਘ ਗੋਲਡੀ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮਾਸਟਰ ਹਰਜੀਤ ਸਿੰਘ ਰੰਧਾਵਾ, ਪ੍ਰਭਸ਼ਰਨ ਢਿੱਲੋਂ ਦੋਲੋਵਾਲ, ਅਮਰੀਕ ਸਿੰਘ ਬਿੱਟੂ ਕੋਟਲੀ, ਬਿਕਮਰਜੀਤ ਸਿੰਘ ਬਿੱਕਾ, ਬਲਜਿੰਦਰ ਸਿੰਘ, ਬਾਬਾ ਰਣਧੀਰ ਸਿੰਘ, ਦਲਜੀਤ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਲਾਲੀ, ਤਰਸੇਮ ਸਿੰਘ ਭਗਵਾਨਪੁਰ, ਸਰਪੰਚ ਸੁਰਜੀਤ ਸਿੰਘ ਮਾਹਲ, ਸੁਖਜਿੰਦਰ ਸਿੰਘ ਕੋਟਲੀ, ਚੇਅਰਮੈਨ ਸੁੱਚਾ ਸਿੰਘ ਮੰਮਣ, ਲੈਕ. ਰਣਜੋਤ ਸਿੰਘ ਮੰਮਣ, ਕਸ਼ਮੀਰ ਸਿੰਘ ਅਲੀਨੰਗਲ ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ 'ਚ ਸ਼ਾਮਿਲ ਸੰਗਤਾਂ ਲਈ ਰਸਦ ਭੇਟ ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਰੰਗਾਰੰਗ ਸਮਰ ਕੈਂਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।