27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹਾਈਕਮਾਂਡ ਤੋਂ ਮਿਲੇ ਆਸ਼ੀਰਵਾਦ ਨਾਲ ਲੜਾਂਗਾ ਚੋਣ- ਗੁੱਡੂ ਸੇਠ <br/>

ਅਜੀਤ ਡੈਸਕ 06-06-2026
ਬਟਾਲਾ, 5 ਜੂਨ (ਸਤਿੰਦਰ ਸਿੰਘ)-ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2027 ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਚੋਣ ਲੜਨ ਦੇ ਚਾਹਵਾਨਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ | ਇਸੇ ਤਰ੍ਹਾਂ ਬਟਾਲਾ ਤੋਂ ਕਾਂਗਰਸ ਵਲੋਂ ਚੋਣ ਲੜਨ ਦੇ ਇਛੱੁਕ ਗੌਤਮ ਸੇਠ ਗੁੱਡੂ, ਜਿੱਥੇ ਕਈ ਵਾਰ ਵਿਧਾਇਕ ਦੀ ਚੋਣ ਲੜਨ ਦੀ ਗੱਲ ਕਹਿ ਚੁੱਕੇ ਹਨ, ਉਥੇ ਨਗਰ ਨਿਗਮ ਚੋਣ ਦੀ ਜਿੱਤ ਨਾਲ ਜਿੱਥੇ ਖੁਦ ਬਹੁਤ ਉਤਸ਼ਾਹਿਤ ਹੈ, ਉਥੇ ਹਾਈਕਮਾਂਡ 'ਚ ਵੀ ਲੋਕਾਂ ਤੋਂ ਮਿਲੇ ਪਿਆਰ ਤੇ ਪਕੜ ਨੂੰ ਦੱਸਣ ਵਿਚ ਕਾਮਯਾਬ ਹੋਏ ਹਨ | ਉਹ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਭਰੇ ਹਨ | ਜ਼ਿਕਰਯੋਗ ਹੈ ਕਿ ਦਿਗਜ ਕਾਂਗਰਸੀ ਤੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਧੜੇ ਦੇ ਖਾਸਮਖ਼ਾਸ ਗੌਤਮ ਗੁੱਡੂ ਸੇਠ ਆਪਣੇ ਪਿਤਾ ਸਵ. ਸ੍ਰੀ ਕਸਤੂਰੀ ਲਾਲ ਸੇਠ ਦੀ ਵਜ੍ਹਾ ਨਾਲ ਇਲਾਕੇ ਵਿਚ ਚੰਗੀ ਪਹਿਚਾਣ ਰੱਖਦੇ ਹਨ | ਇਲਾਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ ਅਤੇ ਹਰ ਸਮੇਂ ਨਾਲ ਖੜੇ ਰਹਿਣਾ ਉਨ੍ਹਾਂ ਨੂੰ ਪਿਤਾ ਕਸਤੂਰੀ ਲਾਲ ਸੇਠ ਕੋਲੋਂ ਵਿਰਾਸਤ ਵਿਚ ਮਿਲਿਆ ਹੈ | ਇਸ ਮੌਕੇ ਗੁੱਡੂ ਸੇਠ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਂਡ ਦਾ ਅਸ਼ੀਰਵਾਦ ਮਿਲਿਆ ਤਾਂ ਉਹ ਵਿਧਾਨ ਸਭਾ ਚੋਣ ਜ਼ਰੂਰ ਲੜਨਗੇ |

ਪਿਛਲੀ ਖ਼ਬਰ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਨੰੂ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਉਦਯੋਗ-ਮੁਖੀ ਨਵੇਂ ਕੋਰਸਾਂ ਦੀ ਸ਼ੁਰੂਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।