30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰਾਜ ਸਭਾ ਲਈ ਤਰੁਣ ਚੁੱਘ ਦੀ ਨਾਮਜ਼ਦਗੀ ਪੰਜਾਬ ਲਈ ਨਵੀਂ ਦਿਸ਼ਾ ਸਾਬਤ ਹੋਵੇਗੀ-ਮਾਸਟਰ ਮੰਜੋਤਰਾ

ਅਜੀਤ ਡੈਸਕ 06-06-2026
ਘਰੋਟਾ, 5 ਜੂਨ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਜਾਣ 'ਤੇ ਭਾਜਪਾ ਘਰੋਟਾ ਮੰਡਲ ਦੇ ਉਪ ਪ੍ਰਧਾਨ ਮਾਸਟਰ ਮਨਜੀਤ ਕੁਮਾਰ ਮੰਜੋਤਰਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਦਿਲੋਂ ਹਾਰਦਿਕ ਵਧਾਈਆਂ ਦਿੱਤੀਆਂ | ਭਾਜਪਾ ਵਲੋਂ ਤਰੁਣ ਚੁੱਘ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਗਿਆ ਹੈ ਜਿਸ ਨੂੰ ਪਾਰਟੀ ਦੇ ਸੰਗਠਨ ਪ੍ਰਤੀ ਉਨ੍ਹਾਂ ਦੀ ਲੰਬੀ ਤੇ ਸਮਰਪਿਤ ਸੇਵਾ ਦਾ ਸਨਮਾਨ ਮੰਨਿਆ ਜਾ ਰਿਹਾ ਹੈ | ਮਾਸਟਰ ਮਨਜੀਤ ਕੁਮਾਰ ਮੰਜੋਤਰਾ ਨੇ ਕਿਹਾ ਕਿ ਤਰੁਣ ਚੁੱਘ ਨੇ ਦਹਾਕਿਆਂ ਤੱਕ ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਥੱਕ ਮਿਹਨਤ ਕੀਤੀ ਹੈ ਤੇ ਜ਼ਮੀਨੀ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਇਹ ਨਾਮਜ਼ਦਗੀ ਉਨ੍ਹਾਂ ਦੀ ਨਿਸ਼ਠਾ, ਮਿਹਨਤ ਤੇ ਨੇਤਿ੍ਤਵ ਯੋਗਤਾ ਦੀ ਪ੍ਰਤੀਕ ਹੈ | ਉਨ੍ਹਾਂ ਭਾਜਪਾ ਦੇ ਸਿਰਮੌਰ ਨੇਤਿ੍ਤਵ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਸਮਰਪਿਤ ਅਤੇ ਕਰਮਠ ਵਰਕਰਾਂ ਨੂੰ ਯੋਗ ਮਾਣ-ਸਨਮਾਨ ਦਿੱਤਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਤਰੁਣ ਚੁੱਘ ਦੀ ਰਾਜ ਸਭਾ ਵਿਚ ਐਂਟਰੀ ਨਾਲ ਪੰਜਾਬ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਦੇਸ਼ ਦੀ ਸਭ ਤੋਂ ਵੱਡੀ ਵਿਧਾਨਿਕ ਸੰਸਥਾ ਵਿਚ ਉਠਾਏ ਜਾਣਗੇ |
ਪਿਛਲੀ ਖ਼ਬਰ 26 ਤੋਂ 28 ਜੂਨ ਤੱਕ ਬੰਦ ਰਹਿਣਗੀਆਂ ਕਾਰ, ਜੀਪ ਤੇ ਮੋਟਰ ਪਾਰਟਸ ਦੀਆਂ ਦੁਕਾਨਾਂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।