ਮਾਮਲਾ ਡਿਫੈਂਸ ਰੋਡ ’ਤੇ 2 ਧਿਰਾਂ ’ਚ ਚੱਲੀ ਗੋਲੀ ਦਾ ਨਿਹੰਗ ਦਪਿੰਦਰ ਸਿੰਘ ਦੀ ਹੱਤਿਆ ‘ਤੇ ਪਿਤਾ ਪੁੱਤਰਾਂ ’ਤੇ ਮਾਮਲਾ ਦਰਜ
ਅਜੀਤ ਡੈਸਕ
07-06-2026
ਬਟਾਲਾ, 6 ਜੂਨ (ਰਾਕੇਸ਼ ਰੇਖੀ)-ਸ਼ੁੱਕਰਵਾਰ ਨੂੰ ਬਟਾਲਾ ਵਿਚ ਰੋਡਰੇਜ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਨਿਹੰਗ ਸਿੰਘ ਸਮੇਤ 2 ਵਿਅਕਤੀਆਂ ਦੀ ਹੋਈ ਮੌਤ ਦੇ ਸਬੰਧ ਵਿਚ ਪੁਲਿਸ ਨੇ ਇਕ ਧਿਰ ਦੇ ਪਿਤਾ ਪੁੱਤਰਾਂ ‘ਤੇ ਨਿਹੰਗ ਸਿੰਘ ਦੀ ਹੱਤਿਆ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 1:30 ਵਜੇ ਸਿੰਬਲ ਚੌਕ ਨੇੜੇ ਡਿਫੈਂਸ ਰੋਡ ‘ਤੇ ਇਹ ਮਾਮਲਾ ਵਾਪਰਿਆ ਸੀ। ਥਾਣਾ ਸਿਵਲ ਲਾਇਨ ਦੇ ਐਸ.ਐਚ.�. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਰਗੀ ਮੁਹੱਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਗੋਪੀ ਨੇ ਪੁਲਿਸ ਨੂੰ ਦੱਸਿਆ ਕਿ ਉਹ, ਉਸ ਦਾ ਦੋਸਤ ਦਪਿੰਦਰ ਸਿੰਘ ਉਰਫ ਦਪਿੰਦਰ ਨਿਹੰਗ ਵਾਸੀ ਸ਼ੁਕਰਪੁਰਾ ਅਤੇ ਰਾਘਵ ਪੁੱਤਰ ਰਜਿੰਦਰ ਕੁਮਾਰ ਵਾਸੀ ਉਮਰਪੁਰਾ ਆਪਣੀ ਵੈਨਿ� ਕਾਰ ਪੀ.ਬੀ.18 ਐਕਸ 8135 ਰਾਹੀਂ ਮੁਰਗੀ ਮੁਹੱਲਾ ਦੀ ਡਿਫੈਂਸ ਰੋਡ ਤੋਂ ਬਟਾਲਾ ਗੁਰਦਾਸਪੁਰ ਮੁੱਖ ਸੜਕ ਦੀ ਤਰਫ ਜਾ ਰਹੇ ਸਨ। ਇਸੇ ਦੌਰਾਨ ਸਾਹਮਣੇ ਤੋਂ ਇਕ ਫਾਰਚਿਊਨਰ ਕਾਰ ਪੀ.ਬੀ.06 ਬੀਐਚ8800 ਆ ਗਈ। ਕਾਰ ਸਾਹਮਣੇ ਆ ਜਾਣ ਕਾਰਨ ਉਨ੍ਹਾਂ ਨੂੰ ਨਿਕਲਣ ਵਾਸਤੇ ਰਸਤਾ ਨਹੀਂ ਮਿਲ ਰਿਹਾ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੀ ਕਾਰ ਥੋੜੀ ਪਿਛੇ ਕਰ ਲਵੋ। ਇਸ ਗੱਲ ‘ਤੇ ਫਾਰਚਿਊਨਰ ਚਲਾ ਰਹੇ ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ‘ਤੇ ਦਪਿੰਦਰ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਜਗਜੀਤ ਸਿੰਘ, ਉਸ ਦੇ ਭਰਾ ਕੰਵਲਪ੍ਰੀਤ ਸਿੰਘ, ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਵਾਸੀ ਗਰੇਟਰ ਕੈਲਾਸ਼ ਦੇ ਖਿਲਾਫ਼ ਧਾਰਾ 109, 107, 3 (5) ਬੀ.ਐਨ.ਐਸ. ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਗੋਲੀਬਾਰੀ ਵਿਚ ਦੋਸ਼ੀ ਦੱਸਿਆ ਗਿਆ ਕੰਵਲਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਥਾਣਾ ਸਿਵਲ ਲਾਇਨ ਦੇ ਐਸ.ਐਚ.�. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦਪਿੰਦਰ ਸਿੰਘ ਦੀ ਮੌਤ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੰਵਲਪ੍ਰੀਤ ਸਿੰਘ ਦੀ ਮੌਤ ਦੇ ਸਬੰਧ ਵਿਚ ਕਾਰਵਾਈ ਕੀਤੀ ਜਾ ਰਹੀ ਹੈ।