ਤਾਰਾਗੜ੍ਹ, 9 ਜੂਨ (ਸੋਹਨ ਲਾਲ)-ਧਰਮ ਦਿਹਾੜੇ ਮੌਕੇ ਤਾਰਾਗੜ੍ਹ ਵਿਚ ਕ੍ਰਿਕਟ ਟੂਰਨਾਮੈਂਟ ਕਮੇਟੀ ਵਲੋਂ ਬਾਬਾ ਸੰਖਾਲ ਨਾਥ ਜੀ ਅਤੇ ਬਾਬਾ ਸਾਈਾ ਦਾਸ ਜੀ ਨੰੂ ਸਮਰਪਿਤ 41ਵਾਂ ਓਪਨ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਸਾਬਕਾ ਸਰਪੰਚ ਸੋਮਰਾਜ, ਰਾਜਿੰਦਰ ਕੋਲਾ ਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸੋਹਨ ਲਾਲ ਨੇ ਰਿਬਨ ਕੱਟ ਕੇ ਚੌਥੇ ਦਿਨ ਦੇ ਮੈਚ ਦਾ ਉਦਘਾਟਨ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੋਮਰਾਜ ਨੇ 15000 ਰੁਪਏ, ਕੋਲਾ ਭੱਖੜਾ ਨੇ 11000 ਤੇ ਸੇਵਾ ਮੁਕਤ ਇੰਸਪੈਕਟਰ ਸੋਹਨ ਲਾਲ ਨੇ ਪ੍ਰਬੰਧਕ ਕਮੇਟੀ ਨੰੂ 11000 ਰੁਪਏ ਦਾ ਯੋਗਦਾਨ ਪਾਇਆ | ਇਸ ਮੌਕੇ ਪੰਚ ਰਵੀ ਕੁਮਾਰ, ਪੰਚ ਕਾਕਾ ਅਫਰੀਦੀ, ਪੰਚ ਸੰਮੀ ਕੁਮਾਰ, ਪਿੰਡ ਦੇ ਪਤਵੰਤੇ ਕ੍ਰਿਕਟ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਦੋਵਾਂ ਟੀਮਾਂ ਦੇ ਖਿਡਾਰੀ ਮੌਜੂਦ ਸਨ | ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਿਲ ਹੋਏ ਸਾਬਕਾ ਸਰਪੰਚ ਸੋਮਰਾਜ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ | ਜਿਸ 'ਤੇ ਰਣਵੀਰ ਇਲੈਵਨ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 12 ਓਵਰਾਂ ਵਿਚ 8 ਵਿਕਟਾਂ ਗੁਆਉਣ ਤੋਂ ਬਾਅਦ ਦੂਜੀ ਟੀਮ ਲਈ 125 ਦੌੜਾਂ ਦਾ ਟੀਚਾ ਰੱਖਿਆ | ਜਿਸ 'ਤੇ ਬਾਬਾ ਸ਼ਿਵ ਕਲੱਬ ਨੇ 9.4 ਓਵਰਾਂ ਵਿਚ 4 ਵਿਕਟਾਂ ਗੁਆ ਕੇ 125 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਇਸ ਮੌਕੇ ਸਾਬਕਾ ਸਰਪੰਚ ਸੋਮਰਾਜ ਨੇ ਕ੍ਰਿਕਟ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ ਖੇਡ ਮੁਕਾਬਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਪੀੜ੍ਹੀ ਨੰੂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵਧੇਰੇ ਦਿਲਚਸਪੀ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸੋਹਨ ਲਾਲ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਨੌਜਵਾਨ ਆਪਣਾ ਕੀਮਤੀ ਸਮਾਂ ਕੱਢ ਕੇ ਖੇਡ ਮੁਕਾਬਲੇ ਕਰਵਾਉਂਦੇ ਹਨ, ਉਹ ਪਿੰਡ ਕਿਸਮਤ ਵਾਲੇ ਹੁੰਦੇ ਹਨ | ਇਸ ਮੌਕੇ ਮਾਸਟਰ ਪੱਪੀ, ਵਿਕਰਾਂਤ ਬੱਬੂ, ਸੇਠੀ, ਭਾਨੂ, ਗੋਪੀ, ਬਿੱਲਾ, ਮੋਹਿਤ ਸੈਣੀ, ਸੌਰਵ, ਹਰੀਸ਼ ਫੌਜੀ, ਅਮਿਤ ਮਿੰਟੂ, ਰਾਜੂ, ਸੰਨੀ ਏਅਰਫੋਰਸ ਆਦਿ ਹਾਜ਼ਰ ਸਨ |