ਧਾਰੀਵਾਲ, 10 ਜੂਨ (ਸਵਰਨ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਸਾਥੀ ਹਰਕਿਰਪਾਲ ਸਿੰਘ ਸੋਹਲ ਦੀ ਅਗਵਾਈ 'ਚ ਪਾਵਰਕਾਮ ਸਬ-ਡਵੀਜ਼ਨ ਧਾਰੀਵਾਲ ਵਿਖੇ ਹੋਈ | ਮੀਟਿੰਗ 'ਚ ਕਾਮਰੇਡ ਗੁਲਜਾਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਹਜ਼ਾਰਾ ਸਿੰਘ ਗਿੱਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਸੰਬੰਧੀ ਮਹਿੰਦਰਪਾਲ ਸਿੰਘ ਤੇ ਹਜ਼ਾਰਾ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੀ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲਾ ਹੈੱਡ ਆਫ਼ਿਸ ਦੇ ਸਾਹਮਣੇ ਸਿਖਲਾਈ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਵਲੋਂ ਆਪਣੀਆਂ ਨਵੀਂ ਭਰਤੀ ਬਾਬਤ ਸ਼ਰਤਾਂ 'ਚ ਕੀਤੀਆਂ ਤਬਦੀਲੀਆਂ ਦੇ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਕਾਰਨ ਪੁਲਿਸ ਵਲੋਂ ਕੀਤੇ ਗਏ ਅੰਨੇਵਾਹ ਤਸ਼ੱਦਦ ਨੇ ਤਾਨਾਸ਼ਾਹੀ ਤੇ ਔਰੰਗਜੇਬ ਦੇ ਰਾਜ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਿਸ ਦੀ ਪਾਵਰਕਾਮ ਯੂਨੀਅਨ ਪੁਰਜ਼ੋਰ ਨਿਖੇਧੀ ਕਰਦੀ ਹੈ ਤੇ ਸੰਘਰਸ਼ ਕਰ ਰਹੇ ਕਾਮਿਆਂ ਦੀ ਹਮਾਇਤ ਕਰਦੀ ਹੈ | ਮੀਟਿੰਗ ਵਿਚ ਤਰਸੇਮ ਸਿੰਘ, ਹਰਪਾਲ ਸਿੰਘ, ਮਹਿੰਦਰ ਸਿੰਘ, ਰਣਧੀਰ ਸਿੰਘ, ਅਰਜਨਜੀਤ ਸਿੰਘ, ਸੁਖਵਿੰਦਰ ਸਿੰਘ ਸਿੰਦਾ, ਕੁਲਵੰਤ ਸਿੰਘ ਸੱਗੂ, ਜੋਗਿੰਦਰ ਸਿੰਘ ਐੱਸ.ਡੀ.ਓ., ਸਤਨਾਮ ਸਿੰਘ ਕਲੇਰ, ਅਸ਼ੋਕ ਕੁਮਾਰ, ਗੁਰਮੀਤ ਸਿੰਘ, ਵਜੀਰ ਸਿੰਘ, ਸੱਤਪਾਲ ਸਿੰਘ, ਸਵਰਨ ਮਸੀਹ, ਜੋਗਿੰਦਰ ਸਿੰਘ ਬੀ.ਏ., ਮਹਿੰਦਰਪਾਲ ਸਿੰਘ ਸਕੱਤਰ, ਸਰੂਪ ਸਿੰਘ, ਮੱਖਣ ਸਿੰਘ, ਵਰਿੰਦਰ ਕੁਮਾਰ, ਵਰਿੰਦਰ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ, ਗੁਲਜਾਰ ਸਿੰਘ, ਦਵਿੰਦਰ ਸਿੰਘ, ਸੰਗਤ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਕਾਮਰੇਡ ਜਰਨੈਲ ਸਿੰਘ, ਗੁਲਜਾਰ ਸਿੰਘ ਆਦਿ ਵੀ ਹਾਜ਼ਰ ਸਨ |