14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਟਰੇਨਿੰਗ ਕਰਵਾਈ <br/>

ਅਜੀਤ ਡੈਸਕ 11-06-2026
ਗੁਰਦਾਸਪੁਰ, 10 ਜੂਨ (ਚੱਕਰਾਜਾ)-ਨਾਰੀ ਸ਼ਕਤੀ ਕੇਂਦਰ ਸਾਹਮਣੇ ਦੀਪ ਹਸਪਤਾਲ ਗੁਰਦਾਸਪੁਰ ਵਿਖੇ ਅਵੈਰਨੈਸ, ਸਪੋਰਟ, ਹੈਲਪ ਐਂਡ ਐਕਸ਼ਨ, ਐਸ.ਓ.ਪੀ. ਬਾਲ ਵਿਆਹ ਨੰੂ ਖ਼ਤਮ ਕਰਨ ਵੱਲ 2025, ਸੈਕਸੂਅਲ ਹਰਾਸਮੈਂਟ ਆਫ਼ ਵੁਮੈਨ ਏਟ ਵਰਕ ਪਲੇਸ, (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013 ਦੇ ਸਬੰਧ ਵਿਚ ਟਰੇਨਿੰਗ ਰੱਖੀ ਗਈ ਸੀ | ਇਸ ਟਰੇਨਿੰਗ ਪ੍ਰੋਗਰਾਮ ਵਿਚ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਉਕਤ ਐਕਟਾਂ ਸਬੰਧੀ ਆਏ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ | ਇਸ ਟਰੇਨਿੰਗ ਪ੍ਰੋਗਰਾਮ 'ਚ ਬਾਲ ਭਲਾਈ ਕਮੇਟੀ ਗੁਰਦਾਸਪੁਰ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਤੇ ਉਨ੍ਹਾਂ ਦੇ ਬਲਾਕਾਂ ਨਾਲ ਸਬੰਧਿਤ ਸੁਪਰਵਾਈਜ਼ਰਾਂ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ, ਸਮੂਹ ਸਟਾਫ਼ ਸਖੀ ਵਨ ਸਟਾਪ ਸੈਂਟਰ, ਸਮੂਹ ਸਟਾਫ਼ ਚਾਇਲਡ ਹੈਲਪ ਲਾਈਨ 1098 ਗੁਰਦਾਸਪੁਰ ਮੌਜੂਦ ਸਨ |

ਪਿਛਲੀ ਖ਼ਬਰ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾਉਣ ਵਾਲੇ 3 ਗਿ੍ਫ਼ਤਾਰ ਅਗਲੀ ਖ਼ਬਰ ਗੁਰਦਾਸਪੁਰ ਦੀਆਂ 29 ਵਾਰਡਾਂ 'ਚ 'ਆਪ' ਦੇ ਹੱਕ ਵਿਚ ਚੱਲ ਰਹੀ ਹਵਾ-ਹਲਕਾ ਇੰਚਾਰਜ ਰਮਨ ਬਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।