14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇਨਸਾਫ਼ ਲੈਣ ਲਈ ਟਾਵਰ 'ਤੇ ਚੜੇ੍ਹ ਪਿਓ-ਪੁੱਤ ਦੀ ਦੂਸਰੇ ਦਿਨ ਮੁੜ ਘਰ 'ਚ ਵੜ ਕੇ ਕੀਤੀ ਕੁੱਟਮਾਰ ਤੇ ਭੰਨ-ਤੋੜ

ਅਜੀਤ ਡੈਸਕ 11-06-2026
ਘੁਮਾਣ, 10 ਜੂਨ (ਬੰਮਰਾਹ)-ਪਿਛਲੇ ਦਿਨੀਂ ਸ੍ਰੀ ਹਰਗੋਬਿੰਦਪੁਰ ਰੋਡ ਘੁਮਾਣ ਵਿਖੇ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਇਨਸਾਫ ਲੈਣ ਲਈ ਚੜੇ ਪਿਓ-ਪੁੱਤ 'ਤੇ ਮੁੜ ਤੋਂ ਕੰਡੀਲਾ ਭੱਠੇ ਨੇੜੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿਚ ਹਰਦੇਵ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ 2 ਦਿਨਾਂ ਤੋਂ ਇਲਾਜ ਲਈ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ | ਇਕ ਪਾਸੇ ਹਰਦੇਵ ਸਿੰਘ 'ਤੇ ਹੋਏ ਹਮਲੇ ਦਾ ਹਾਲੇ ਤੱਕ ਕੋਈ ਮੁਕੱਦਮਾ ਦਰਜ ਨਹੀਂ ਹੋਇਆ, ਦੂਸਰੇ ਪਾਸੇ ਉਸ ਦੇ ਘਰ ਬੀਤੀ ਰਾਤ 11 ਵਜੇ ਦੇ ਕਰੀਬ 4-5 ਵਿਅਕਤੀਆਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਇਸ ਸਬੰਧੀ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅੰਮਿ੍ਤਸਰ ਤੋਂ ਆਪਣੇ ਚਾਚੇ ਨਾਲ ਪਿੰਡ ਪੁੱਜਾ ਤਾਂ ਉਨ੍ਹਾਂ ਨੂੰ ਦੂਰੋਂ ਹੀ ਚੀਕ-ਚਿਹਾੜੇ ਦੀ ਆਵਾਜ਼ ਆ ਗਈ, ਜਦੋਂ ਦੇਖਿਆ ਤਾਂ ਸਾਡੇ ਘਰ 4-5 ਵਿਅਕਤੀ ਭੰਨਤੋੜ ਕਰ ਰਹੇ ਸਨ, ਜਦ ਉਨ੍ਹਾਂ, ਉਸ ਨੂੰ ਦੇਖਿਆ ਤਾਂ ਉਸ ਦੇ ਪਿੱਛੇ ਦੌੜ ਕੇ ਬੇਸਬਾਲ ਮਾਰੇ, ਜਿਸ 'ਤੇ ਉਹ ਡਰਦਾ ਹੋਇਆ ਖੇਤਾਂ ਵੱਲ ਦੀ ਘੁਮਾਣ ਨੂੰ ਦੌੜ ਆਇਆ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵਲੋਂ ਸਾਡੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਅਲਮਾਰੀਆਂ ਦੀ ਫੋਲਾ-ਫਲਾਈ ਕਰ ਕੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਗਾਲੀ-ਗਲੋਚ ਕੀਤਾ | ਜਦੋਂ ਉਹ ਥਾਣਾ ਘੁਮਾਣ ਵਿਖੇ ਪੁੱਜਾ ਤਾਂ ਪੁਲਿਸ ਨੂੰ ਨਾਲ ਲੈ ਕੇ ਮੌਕੇ 'ਤੇ ਸਾਰਾ ਵਾਕਿਆ ਦਿਖਾਇਆ | ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਮੇਰੇ ਪਿਤਾ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਮਾਰ ਕੇ ਗਏ ਸਨ ਤੇ ਹੁਣ ਮੈਨੂੰ ਮਾਰਨ ਲਈ ਆਏ ਸਨ | ਇਕ ਪਾਸੇ ਮੇਰੇ ਪਿਤਾ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ ਤੇ ਦੂਸਰੇ ਪਾਸੇ ਸਾਡੇ ਘਰ 'ਤੇ ਹਮਲਾ ਕਰਨਾ ਕਿਤੇ ਨਾ ਕਿਤੇ ਕਾਲੇ ਦੌਰ ਦੀ ਯਾਦ ਦਵਾ ਰਿਹਾ ਹੈ | ਸਾਡੇ 'ਤੇ ਹਮਲਾ ਕਰਨ ਵਾਲੇ ਲੋਕ ਬੇਖੌਫ ਘੁੰਮ ਰਹੇ ਹਨ | ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ, ਪਹਿਲਾਂ ਉਸ ਦੇ ਭਰਾ ਦਾ ਸ਼ਰੇਆਮ ਦਿਨ-ਦਿਹਾੜੇ ਕਤਲ ਕਰ ਦਿੱਤਾ, ਜਿਸ ਦਾ ਇਨਸਾਫ ਲੈਣ ਲਈ ਅਸੀਂ ਹੁਣ ਤੱਕ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦਾ ਕਿਸੇ ਵੇਲੇ ਵੀ ਵੱਡਾ ਨੁਕਸਾਨ ਹੋ ਸਕਦਾ ਹੈ | ਇਸ ਸਬੰਧੀ ਥਾਣਾ ਘੁਮਾਣ ਦੇ ਮੁਖੀ ਹਰਜਿੰਦਰ ਸਿੰਘ ਦਿਓਲ ਨੇ ਕਿਹਾ ਕਿ ਪੁਲਿਸ ਹਰਦੇਵ ਸਿੰਘ ਦੇ ਬਿਆਨ ਲੈਣ ਲਈ ਹਸਪਤਾਲ ਵਿਖੇ ਪੁੱਜੀ ਸੀ, ਪਰ ਡਾਕਟਰਾਂ ਵਲੋਂ ਅਨਫਿਟ ਦੱਸਣ ਕਾਰਨ ਹਾਲੇ ਤੱਕ ਬਿਆਨ ਨਹੀਂ ਹੋ ਸਕੇ, ਇਸ ਕਰ ਕੇ ਮੁਕੱਦਮਾ ਦਰਜ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਜਦੋਂ ਵੀ ਬਿਆਨ ਹੋਣਗੇ, ਉਹ ਮੁਕੱਦਮਾ ਦਰਜ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਛੀਨਾ ਕਾਲਜ 'ਚ ਬੀ.ਐੱਡ. ਦਾਖ਼ਲੇ ਲਈ ਮੁਫ਼ਤ ਸਹਾਇਤਾ ਡੈਸਕ ਸਥਾਪਤ- ਪਿ੍ੰ. ਮਧੂ ਬਾਲਾ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਬਟਾਲਾ 'ਚ ਜੇਤੂ ਰਹੇ ਕਾਂਗਰਸੀ ਕੌਂਸਲਰਾਂ ਨੂੰ ਲੋਕ ਸਭਾ ਮੈਂਬਰ ਰੰਧਾਵਾ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।