ਪਠਾਨਕੋਟ, 10 ਜੂਨ (ਸੁਮਿਤ)-ਓਲਡ ਸ਼ਾਹਪੁਰ ਰੋਡ ਸਥਿਤ ਖੱਤਰੀ ਭਵਨ ਵਿਚ ਖੱਤਰੀ ਸਭਾ ਦੇ ਪ੍ਰਧਾਨ ਚੰਦਨ ਮਹਿੰਦਰੂ ਦੀ ਅਗੁਵਾਈ ਵਿਚ 205ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਸੁਦਰਸ਼ਨ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ | ਇਸ ਮੌਕੇ ਸਤੀਸ਼ ਮਹਿੰਦਰ, ਅਨਿਲ ਤ੍ਰੇਹਨ, ਨਰੇਸ਼ ਕੋਹਲੀ, ਸੁਦਰਸ਼ਨ ਚੋਪੜਾ ਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਖੱਤਰੀ ਸਭਾ ਪਿਛਲੇ 17 ਸਾਲਾਂ ਤੋਂ ਸਮਾਜ ਸੇਵਾ ਦੇ ਵੱਖ-ਵੱਖ ਪ੍ਰੋਜੈਕਟ ਚਲਾ ਰਹੀ ਹੈ ਤੇ ਇਸੇ ਕੜੀ ਤਹਿਤ ਨਿਯਮਿਤ ਤੌਰ 'ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ |