ਪਠਾਨਕੋਟ, 10 ਜੂਨ (ਸੁਮਿਤ)-ਆਮ ਆਦਮੀ ਪਾਰਟੀ ਵਲੋਂ ਰਾਜ ਦੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਹੋਰ ਪਾਰਟੀਆਂ ਸਿਰਫ਼ ਗੱਲਾਂ ਹੀ ਕਰਦੀਆਂ ਰਹੀਆਂ | ਇਹ ਗੱਲ ਅੱਜ ਆਮ ਆਦਮੀ ਪਾਰਟੀ ਦੇ ਡਿਸਟਿ੍ਕਟ ਪ੍ਰਧਾਨ ਲੀਗਲ ਵਿੰਗ ਐਡਵੋਕੇਟ ਵਿਸ਼ਾਲ ਕੋਹਲੀ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ | ਐਡਵੋਕੇਟ ਵਿਸ਼ਾਲ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਧਰਮ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਕੰਮ ਕਰਦੀ ਆਈ ਹੈ ਤੇ ਇਸੇ ਕਰਕੇ ਅੱਜ ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰ 'ਚ ਵੱਡੇ ਸੁਧਾਰ ਤੇ ਬਦਲਾਅ ਵੇਖਣ ਨੂੰ ਮਿਲੇ ਹਨ | ਇਸ ਤੋਂ ਇਲਾਵਾ ਹੋਰ ਵਿਕਾਸ ਕਾਰਜ ਵੀ ਤੇਜ਼ੀ ਨਾਲ ਚੱਲ ਰਹੇ ਹਨ ਤੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿਚ ਵੀ ਵੱਡੀਆਂ ਰਾਹਤਾਂ ਮਿਲ ਰਹੀਆਂ ਹਨ | ਇਸ ਦੀ ਸਭ ਤੋਂ ਵੱਡੀ ਮਿਸਾਲ ਬਿਜਲੀ ਦੇ ਬਿੱਲਾਂ ਵਿਚ ਮਿਲੀ ਵੱਡੀ ਰਾਹਤ ਹੈ | ਜਿਸ ਦਾ ਲਾਭ ਲਗਭਗ ਹਰ ਵਰਗ ਦੇ ਲੋਕਾਂ ਨੂੰ ਮਿਲ ਰਿਹਾ ਹੈ |