14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਾਤਾ ਵੈਸ਼ਣੋ ਦੇਵੀ ਦੇ ਦੰਡਵਤ ਯਾਤਰੀ ਬ੍ਰਜੇਸ਼ ਭਗਤ ਦਾ ਪਠਾਨਕੋਟ 'ਚ ਭਰਵਾਂ ਸਵਾਗਤ

ਅਜੀਤ ਡੈਸਕ 11-06-2026
ਪਠਾਨਕੋਟ, 10 ਜੂਨ (ਸੰਧੂ)-ਮਾਤਾ ਵੈਸ਼ਣੋ ਦੇਵੀ ਪ੍ਰਤੀ ਅਟੁੱਟ ਸ਼ਰਧਾ ਤੇ ਵਿਸ਼ਵਾਸ ਦੀ ਮਿਸਾਲ ਪੇਸ਼ ਕਰ ਰਹੇ ਦੰਡਵਤ ਯਾਤਰੀ ਬ੍ਰਜੇਸ਼ ਭਗਤ ਦਾ ਪਠਾਨਕੋਟ ਪਹੁੰਚਣ 'ਤੇ ਨਰ ਸੇਵਾ ਨਾਰਾਇਣ ਸੇਵਾ ਸੰਸਥਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਬ੍ਰਜੇਸ਼ ਭਗਤ ਨੇ ਆਪਣੀ ਇਹ ਕਠਿਨ ਧਾਰਮਿਕ ਯਾਤਰਾ 26 ਜਨਵਰੀ ਤੋਂ ਸ਼ੁਰੂ ਕੀਤੀ ਸੀ ਤੇ ਉਹ ਦੰਡਵਤ ਪ੍ਰਣਾਮ ਕਰਦੇ ਹੋਏ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਵੱਲ ਵੱਧ ਰਹੇ ਹਨ | ਸੰਸਥਾ ਦੇ ਪ੍ਰਧਾਨ ਰਾਜੀਵ ਸੋਨੀ ਤੇ ਚੇਅਰਮੈਨ ਵਿਜੈ ਪਾਸੀ ਨੇ ਉਨ੍ਹਾਂ ਦੀ ਇਸ ਅਨੋਖੀ ਭਗਤੀ ਨੂੰ ਪੌਰਾਣਿਕ ਯੁੱਗ ਦੇ ਮਹਾਨ ਭਗਤ ਧਿਆਨੂ ਭਗਤ ਦੀ ਯਾਤਰਾ ਨਾਲ ਤੁਲਨਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ 'ਚ ਅਜਿਹੀ ਅਟੱਲ ਸ਼ਰਧਾ ਤੇ ਸੰਕਲਪ ਬਹੁਤ ਹੀ ਵਿਰਲਾ ਦੇਖਣ ਨੂੰ ਮਿਲਦਾ ਹੈ | ਇਸ ਮੌਕੇ ਸੰਸਥਾ ਵਲੋਂ ਬ੍ਰਜੇਸ਼ ਭਗਤ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਸ਼ਰਮਾ, ਵਿਸ਼ਾਲ ਗੰਡੋਤਰਾ, ਸੰਸਥਾ ਦੇ ਮੈਂਬਰਾਂ ਤੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀਆਂ ਨੇ ਹਾਜ਼ਰੀ ਲਗਾ ਕੇ ਯਾਤਰੀ ਦਾ ਹੌਂਸਲਾ ਵਧਾਇਆ ਤੇ ਉਸ ਦੀ ਯਾਤਰਾ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਕਸਬਾ ਤਾਰਾਗੜ੍ਹ ਦੇ ਮੇਨ ਚੌਕ 'ਚ ਚੈੱਕ ਪੋਸਟ ਖਾਲੀ ਪਈ ਹੋਣ ਕਾਰਨ ਬਣੀ ਸ਼ਰਾਬੀਆਂ ਦਾ ਅੱਡਾ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।