16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭੋਗ 'ਤੇ ਵਿਸ਼ੇਸ਼- ਰਜਵੰਤ ਸਿੰਘ ਧਾਲੀਵਾਲ <br/>

ਅਜੀਤ ਡੈਸਕ 12-06-2026
ਘੁਮਾਣ-ਰਜਵੰਤ ਸਿੰਘ ਧਾਲੀਵਾਲ ਦਾ ਜਨਮ 10 ਅਕਤੂਬਰ 1938 ਨੂੰ 121 ਚੱਕ ਜੜਾਂ ਵਾਲਾ ਪਾਕਿਸਤਾਨ ਵਿਖੇ ਪਿਤਾ ਬਹਾਦਰ ਸਿੰਘ ਦੇ ਘਰ ਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਦੇ 4 ਭਰਾ ਤੇ 4 ਭੈਣਾਂ ਸਨ | ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸ਼ੁਕਾਲਾ ਵਿਖੇ ਆਣ ਵੱਸਿਆ | ਉਨ੍ਹਾਂ ਦੇ ਸਭ ਤੋਂ ਵੱਡੇ ਭਰਾ ਚੇਅਰਮੈਨ ਗੁਰਦੀਪ ਸਿੰਘ, ਗੁਰਚਰਨ ਸਿੰਘ, ਕੈਪਟਨ ਰਛਪਾਲ ਸਿੰਘ ਨਾਲ ਮਿਲ ਕੇ ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਪਰਿਵਾਰ ਨੂੰ ਇਕਮੁੱਠ ਰੱਖ ਕੇ ਤਰੱਕੀ ਕਰਦੇ ਹੋਏ ਸਫ਼ਲ ਕਿਸਾਨ ਦੇ ਨਾਲ-ਨਾਲ ਵੱਡੇ ਕਾਰੋਬਾਰੀ ਦੇ ਤੌਰ 'ਤੇ ਸਫ਼ਲ ਹੋਏ | ਉਨ੍ਹਾਂ ਜਿੱਥੇ ਸ਼ੈਲਰ ਤੇ ਭੱਠੇ ਲਗਾ ਕੇ ਇਸ ਇਲਾਕੇ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ, ਉੱਥੇ ਅਨੇਕਾਂ ਕਾਮਿਆਂ ਨੂੰ ਰੁਜ਼ਗਾਰ 'ਤੇ ਲਗਾਇਆ | ਰਜਵੰਤ ਸਿੰਘ ਧਾਲੀਵਾਲ ਦਾ ਵਿਆਹ 1960 ਵਿਚ ਬੀਬੀ ਗੁਰਸ਼ਰਨ ਕੌਰ ਨਾਲ ਮਹਿਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | ਉਨ੍ਹਾਂ ਦੇ ਘਰ 3 ਧੀਆਂ ਤੇ 2 ਪੁੱਤਰਾਂ ਨੇ ਜਨਮ ਲਿਆ | ਉਨ੍ਹਾਂ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਵਾ ਕੇ ਚੰਗੇ ਮੁਕਾਮ 'ਤੇ ਪਹੁੰਚਾਇਆ | ਉਨ੍ਹਾਂ ਦੀ ਸਭ ਤੋਂ ਵੱਡੀ ਬੇਟੀ ਸੁਖਜਿੰਦਰ ਕੌਰ ਦਾ ਵਿਆਹ ਅਰਵਿੰਦਰ ਸਿੰਘ ਬਾਜਵਾ ਜੀ.ਐੱਮ. ਇੰਡੀਅਨ ਆਇਲ ਰਿਫਾਈਨਰੀ, ਬੇਟੀ ਰੁਪਿੰਦਰ ਕੌਰ ਦਾ ਵਿਆਹ ਸਾਧੂ ਸਿੰਘ ਸ਼ਾਹ ਮੁਸ਼ਲ ਐਕਸ ਚੇਅਰਮੈਨ ਫੋਰੈਸਟ ਵਿਭਾਗ, ਬੇਟੀ ਤਜਿੰਦਰ ਕੌਰ ਦਾ ਵਿਆਹ ਐਡਵੋਕੇਟ ਨਰੋਤਮ ਸਿੰਘ ਬੀਟਾ ਵਾਲਿਆਂ ਤੇ ਬੇਟਾ ਬਰਿੰਦਰ ਸਿੰਘ ਦਾ ਵਿਆਹ ਕਵਲਜੀਤ ਕੌਰ ਨਾਲ ਹੋਇਆ | ਸਭ ਤੋਂ ਛੋਟਾ ਬੇਟਾ ਜੈਦੀਪ ਸਿੰਘ ਕੈਨੇਡਾ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ | ਉਨ੍ਹਾਂ ਨੇ ਆਪਣੇ ਪੋਤਰੇ ਰਾਜਬੀਰ ਸਿੰਘ ਨੂੰ ਛੋਟੀ ਉਮਰੇ ਹੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਤੇ ਕਾਰੋਬਾਰ ਵਿਚ ਸ਼ਾਮਿਲ ਕਰ ਲਿਆ ਤੇ ਰਾਜਬੀਰ ਸਿੰਘ ਨੇ ਵੀ ਆਪਣੇ ਦਾਦਾ ਜੀ ਦਾ ਆਗਿਆਕਾਰੀ ਤੇ ਮਿਹਨਤੀ ਪੋਤਰਾ ਬਣ ਕੇ ਦਿਖਾਇਆ | ਉਸ ਨੇ ਉਨ੍ਹਾਂ ਦੇ ਪੂਰਨਿਆਂ 'ਤੇ ਚਲਦਿਆਂ ਇਲਾਕੇ 'ਚ ਆਪਣੇ ਮਿੱਠ ਬੋਲੜੇ ਸੁਭਾਅ ਕਰਕੇ ਲੋਕਾਂ ਵਿਚ ਵੱਖਰੀ ਪਹਿਚਾਣ ਬਣਾਈ ਹੈ | ਰਜਵੰਤ ਸਿੰਘ ਧਾਲੀਵਾਲ 88 ਸਾਲ ਦੀ ਉਮਰ ਭੋਗਦੇ ਹੋਏ ਸੰਖੇਪ ਬਿਮਾਰੀ ਮਗਰੋਂ 4 ਜੂਨ ਨੂੰ ਅੰਮਿ੍ਤਸਰ ਦੇ ਫੋਰਟਿਸ ਹਸਪਤਾਲ ਵਿਖੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਨਮਿਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸ਼ੁਕਾਲਾ ਵਿਖੇ 13 ਜੂਨ ਨੂੰ ਸਵੇਰੇ 10 ਵਜੇ ਪੈਣਗੇ | ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ 11:30 ਵਜੇ ਤੋਂ 1 ਵਜੇ ਤੱਕ ਹੋਵੇਗੀ |
-ਬੰਮਰਾਹ

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਆਖਰੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ- ਪੰਨੂੰ <br/> ਅਗਲੀ ਖ਼ਬਰ ਮਾਨ ਸਰਕਾਰ ਦੀ ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਨੌਜਵਾਨਾਂ ਦਾ ਸਰਕਾਰੀ ਨੌਕਰੀਆਂ 'ਤੇ ਭਰੋਸਾ ਵਧਿਆ-ਜਸਕਰਨ ਸਿੰਘ ਬੰਦੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।