16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਸੰਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ 15 ਨੂੰ

ਅਜੀਤ ਡੈਸਕ 12-06-2026
ਗੁਰਦਾਸਪੁਰ, 11 ਜੂਨ (ਚੱਕਰਾਜਾ)-ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਸਿਵ ਰਿਵੀਜ਼ਨ ਦੇ ਸਫ਼ਲ ਆਯੋਜਨ ਲਈ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ 15 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਹ ਟ੍ਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬੀ-ਬਲਾਕ, ਤੀਜੀ ਮੰਜ਼ਿਲ, ਕਮਰਾ ਨੰਬਰ 416 ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ 1ssembly Level Master Trainers (1LMTs) ਸੁਪਰਵਾਈਜ਼ਰਾਂ, 5ROs/15ROs ਦੇ ਤਕਨੀਕੀ ਅਤੇ ਕਲੈਰੀਕਲ ਸਟਾਫ਼ ਸਮੇਤ ਹੋਰ ਤਾਇਨਾਤ ਕਰਮਚਾਰੀ ਭਾਗ ਲੈਣਗੇ | ਟ੍ਰੇਨਿੰਗ ਦੌਰਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਪੁਨਰਵੀਖਿਆ, ਡਾਟਾ ਐਂਟਰੀ, ਫਾਰਮਾਂ ਦੀ ਜਾਂਚ, ਚੋਣੀ ਪ੍ਰਕਿਰਿਆਵਾਂ ਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਅਤੇ ਦੀਨਾਨਗਰ ਦੇ ਟ੍ਰੇਨੀਆਂ ਦੀ ਟ੍ਰੇਨਿੰਗ ਦਾ ਸਮਾਂ ਸਵੇਰ 9:00 ਵਜੇ ਤੋਂ 10:45 ਵਜੇ ਤੱਕ ਹੋਵੇਗਾ ਅਤੇ ਟ੍ਰੇਨੀਆਂ ਦੀ ਕੁੱਲ ਗਿਣਤੀ 116 ਹੋਵੇਗੀ, ਵਿਧਾਨ ਸਭਾ ਹਲਕਾ ਬਟਾਲਾ ਤੇ ਕਾਦੀਆਂ ਦੀ ਟ੍ਰੇਨਿੰਗ ਦਾ ਸਮਾਂ ਸਵੇਰ 10:45 ਤੋਂ 12:30 ਵਜੇ ਤੱਕ ਅਤੇ ਟ੍ਰੇਨੀਆਂ ਦੀ ਕੁੱਲ ਗਿਣਤੀ 114 ਹੋਵੇਗੀ, ਸ੍ਰੀ ਹਰਗੋਬਿੰਦਪੁਰ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਟ੍ਰੇਨੀਆਂ ਦੀ ਟ੍ਰੇਨਿੰਗ ਦੁਪਹਿਰ 12:30 ਵਜੇ ਤੋਂ 2:15 ਵਜੇ ਤੱਕ ਤੇ ਟ੍ਰੇਨੀਆਂ ਦੀ ਕੁੱਲ ਗਿਣਤੀ 116 ਹੋਵੇਗੀ, ਹਲਕਾ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੀ ਟ੍ਰੇਨਿੰਗ ਦਾ ਸਮਾਂ ਦੁਪਹਿਰ 3:00 ਵਜੇ ਤੋਂ 4: 45 ਤੱਕ ਹੋਵੇਗਾ ਅਤੇ ਟ੍ਰੇਨੀਆਂ ਦੀ ਕੁੱਲ ਗਿਣਤੀ 85 ਹੋਵੇਗੀ | ਉਨਾਂ ਮਾਣਯੋਗ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਾਰੇ 5lectoral Registration Officers ਨੂੰ ਯਕੀਨੀ ਬਣਾਉਣ ਲਈ ਕਿਹਾ | ਇਸ ਤੋਂ ਇਲਾਵਾ 1LMTs ਵਲੋਂ ਅਗਲੇ ਪੜਾਅ ਵਿਚ 2ooth Level Officers (2LOs) ਅਤੇ ਬੂਥ ਪੱਧਰੀ ਏਜੰਟ ਨੂੰ ਵਿਧਾਨ ਸਭਾ ਹਲਕਾ ਪੱਧਰ 'ਤੇ ਟ੍ਰੇਨਿੰਗ ਦਿੱਤੀ ਜਾਵੇਗੀ | ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਸਮੱਗਰੀ ਦੀ ਤਿਆਰੀ ਤੇ ਨਿਰਧਾਰਤ ਕਾਰਜਕ੍ਰਮ ਅਨੁਸਾਰ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੇ ਨਾਲ ਹੀ ਟ੍ਰੇਨਿੰਗ ਸਥਾਨ 'ਤੇ ਲੋੜੀਂਦੇ ਪ੍ਰਬੰਧ, ਬੈਠਕ ਤੇ ਹੋਰ ਲਾਜਿਸਟਿਕ ਵਿਵਸਥਾਵਾਂ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਨੋਡਲ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਟ੍ਰੇਨਿੰਗ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਡਾਕਟਰ ਜਸ਼ਨਜੋਤ ਸਿੰਘ ਬੇਦੀ ਨੇ ਡਿਗਰੀ ਮੁਕੰਮਲ ਹੋਣ 'ਤੇ ਬਾਬਾ ਹਰਨਾਮ ਸਿੰਘ ਤੋਂ ਲਿਆ ਅਸ਼ੀਰਵਾਦ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਆਖਰੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ- ਪੰਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।