14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਜਪਾ ਆਗੂ ਵਿਜੇ ਸੋਨੀ ਦਾ ਮਸੀਹ ਸੰਮੇਲਨ 'ਚ ਸ਼ਿਰਕਤ ਕਰਨ 'ਤੇ ਭਰਵਾਂ ਸਵਾਗਤ ਤੇ ਸਨਮਾਨ

ਅਜੀਤ ਡੈਸਕ 12-06-2026
ਕਲਾਨੌਰ, 11 ਜੂਨ (ਪੁਰੇਵਾਲ)-ਨੇੜਲੇ ਪਿੰਡ ਖੁਸ਼ੀਪੁਰ 'ਚ ਇਸਾਈ ਭਾਈਚਾਰੇ ਵਲੋਂ ਮਸੀਹ ਸੰਮੇਲਨ ਕੀਤਾ ਗਿਆ, ਜਿਸ 'ਚ ਭਾਜਪਾ ਦੇ ਸੀਨੀਅਰ ਆਗੂ ਤੇ ਟੇ੍ਰਡ ਸੈੱਲ ਗੁਰਦਾਸਪੁਰ ਦੇ ਕਨਵੀਨਰ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਸਮਾਗਮ 'ਚ ਸ਼ਿਰਕਤ ਕਰਨ 'ਤੇ ਸ੍ਰੀ ਸੋਨੀ ਮੋਹਲੋਵਾਲੀ ਦਾ ਪ੍ਰਬੰਧਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਕੁੱਝ ਸਮਾਂ ਭਜਨ ਬੰਦਗੀ ਸਮਾਗਮ 'ਚ ਪ੍ਰਭੂ ਭਗਤਾਂ ਵਲੋਂ ਪ੍ਰਮਾਤਮਾ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ | ਸੰਬੋਧਨ ਦੌਰਾਨ ਸ੍ਰੀ ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਦੇ ਹੋਣ ਨਾਲ ਇਨਸਾਨ 'ਚ ਪ੍ਰਮਾਤਮਾ ਦਾ ਭੈਅ ਬਣਿਆ ਰਹਿੰਦਾ ਹੈ ਅਤੇ ਇਹ ਸਮਾਗਮ ਆਪਸੀ ਭਾਈਚਾਰਕ ਮਜ਼ਬੂਤ ਕਰਨ ਦਾ ਵੀ ਸੋ੍ਰਤ ਹੁੰਦੇ ਹਨ | ਸੋਨੀ ਮੋਹਲੋਵਾਲੀ ਨੇ ਮਸੀਹ ਸੰਮੇਲਨ ਪ੍ਰਬੰਧਕਾਂ ਨੂੰ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ | ਅਖੀਰ 'ਚ ਸੋਨੀ ਮੋਹਲੋਵਾਲੀ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਰਕੇਸ਼ ਸਹੋਤਾ, ਜਗਦੀਸ਼ ਮਸੀਹ, ਵਾਰਿਸ ਮਸੀਹ, ਵਿਜੇ ਮਸੀਹ, ਹੈਪੀ ਮਸੀਹ, ਥੋਮਸ ਮਸੀਹ, ਅਭੀ ਮਸੀਹ, ਰਾਜਾ ਮਸੀਹ, ਰਵੀ ਮਸੀਹ, ਵਿਸ਼ਾਲ ਮਸੀਹ, ਮੰਗਾ ਮਸੀਹ, ਵਿਕਟਰ ਮਸੀਹ, ਅਜੇ ਮਸੀਹ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹੀਆਂ |
ਪਿਛਲੀ ਖ਼ਬਰ ਪੁਲਿਸ ਵਲੋਂ ਸ਼ਾਤਿਰ ਅਪਰਾਧੀ ਮਾਮੂਲੀ ਝੜਪ ਤੋਂ ਬਾਅਦ ਗਿ੍ਫ਼ਤਾਰ ਅਗਲੀ ਖ਼ਬਰ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਬਣੇ ਸੇਵਾਮੁਕਤ ਮੁਲਾਜ਼ਮ ਮੰਚ ਗੁਰਦਾਸਪੁਰ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।