14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਾਦੀਆਂ 'ਚ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਰੋਡ ਸ਼ੋਅ

ਅਜੀਤ ਡੈਸਕ 12-06-2026
ਕਾਦੀਆਂ, 11 ਜੂਨ (ਕੁਲਵਿੰਦਰ ਸਿੰਘ)-ਕਾਦੀਆਂ ਸ਼ਹਿਰ 'ਚ 13 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਵਲੋਂ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਇਕ ਰੋਡ ਸ਼ੋਅ ਕੱਢਿਆ ਗਿਆ, ਜੋ ਮੇਨ ਬਾਜ਼ਾਰ, ਬੱਸ ਸਟੈਂਡ, ਪ੍ਰਭਾਕਰ ਚੌਂਕ, ਬੁੱਟਰ ਚੌਂਕ ਆਦਿ ਥਾਵਾਂ ਤੋਂ ਹੁੰਦਾ ਸਮਾਪਤ ਹੋਇਆ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਤੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਮੁੜ ਤੋਂ ਨਗਰ ਕੌਸਲ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਾਸਤੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ | ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਖੜ੍ਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਰੋਡ ਸ਼ੋਅ ਵਿਚ ਸ਼ਾਮਿਲ ਸਨ | ਰੋਡ ਸ਼ੋਅ 'ਚ ਮਨਮੋਹਨ ਸਿੰਘ ਉਬਰਾਏ, ਨਰਿੰਦਰਪਾਲ ਸਿੰਘ ਸੰਧੂ, ਡਾ. ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ, ਸੁਖਪਾਲ ਸਿੰਘ ਭਾਟੀਆ, ਪਰਸ਼ੋਤਮ ਹੰਸ, ਰਤਨਦੀਪ ਸਿੰਘ ਮਾਝਾ, ਵਿਨੋਦ ਕੁਮਾਰ ਟੋਨੀ, ਮਹਿੰਦਰਪਾਲ, ਪਿ੍ੰਸੀਪਲ ਰਾਣਾ ਠੀਕਰੀਵਾਲ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਉਪ ਚੇਅਰਮੈਨ ਮਨਦੀਪ ਸਿੰਘ, ਤਿਲਕ ਰਾਜ ਮਹਾਜਨ,
ਪਿਛਲੀ ਖ਼ਬਰ ਵਾਰਡ ਨੰਬਰ 20 ਵਿਖੇ ਬਘੇਲ ਸਿੰਘ ਬਾਹੀਆਂ ਨੇ ਤਾਨੀਆ ਸ਼ਰਮਾ ਦੇ ਹੱਕ 'ਚ ਕੀਤੀ ਰੈਲੀ ਅਗਲੀ ਖ਼ਬਰ ਹਲਕਾ ਇੰਚਾਰਜ ਦੀਨਾਨਗਰ ਕਮਲਜੀਤ ਚਾਵਲਾ ਨੰੂ ਵੋਟਰਾਂ ਤੇ ਸਪੋਰਟਰਾਂ ਦਾ ਮਿਲ ਰਿਹਾ ਸਹਿਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।