14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗਰਮੀ 'ਚ ਨੌਜਵਾਨਾਂ ਨੇ ਲਗਾਈ ਛਬੀਲ

ਅਜੀਤ ਡੈਸਕ 12-06-2026
ਪਠਾਨਕੋਟ, 11 ਜੂਨ (ਸੁਮਿਤ)-ਤਿੱਖੀ ਗਰਮੀ ਤੇ ਵੱਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਏ.ਬੀ ਕਾਲਜ ਰੋਡ 'ਤੇ ਨੌਜਵਾਨਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਸੇਵਾ ਕਾਰਜ ਦੌਰਾਨ ਰਾਹਗੀਰਾਂ, ਵਾਹਨ ਚਾਲਕਾਂ ਤੇ ਸਥਾਨਕ ਲੋਕਾਂ ਨੂੰ ਠੰਢਾ ਮਿੱਠਾ ਜਲ ਪਿਲਾ ਕੇ ਗਰਮੀ ਤੋਂ ਰਾਹਤ ਪਹੁੰਚਾਉਣ ਦਾ ਯਤਨ ਕੀਤਾ ਗਿਆ | ਨੌਜਵਾਨਾਂ ਨੇ ਦੱਸਿਆ ਕਿ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਅਜਿਹੇ ਮੌਸਮ ਵਿਚ ਪਿਆਸੇ ਰਾਹਗੀਰਾਂ ਨੂੰ ਠੰਢਾ ਪਾਣੀ ਪਿਲਾਉਣਾ ਇਕ ਪੁੰਨ ਦਾ ਕੰਮ ਹੈ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਛੋਟਾ ਜਿਹਾ ਉਪਰਾਲਾ ਹੈ | ਛਬੀਲ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਜਲ ਦਾ ਸੇਵਨ ਕੀਤਾ ਅਤੇ ਨੌਜਵਾਨਾਂ ਦੀ ਇਸ ਪਹਿਲ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਸ਼ਿਵੇਂਦਰ, ਵਿਕਰਮ ਸਿੰਘ, ਅਜੇ ਮਹਿਤਾ, ਰਾਕੇਸ਼ ਕੁਮਾਰ, ਯਜੁਰ ਸਾਵਲ, ਆਯੂਸ਼ ਮਹਾਜਨ, ਜੋਵਨਜੀਤ ਸਿੰਘ, ਸੰਜੂ, ਨੇਸ਼ੂ, ਤਨਜੀਤ ਬੋਪਾਰਾਏ, ਰੋਹਿਤ ਕੁਮਾਰ, ਕੌਸ਼ਲ ਸ਼ਰਮਾ ਸਮੇਤ ਹੋਰ ਨੌਜਵਾਨਾਂ ਨੇ ਸੇਵਾ ਕਾਰਜ ਵਿਚ ਆਪਣਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਰੋਸ ਪ੍ਰੋਗਰਾਮ ਦਾ ਐਲਾਨ <br/> ਅਗਲੀ ਖ਼ਬਰ ਸੀਨੀਅਰ 'ਆਪ' ਆਗੂ ਰਵਿੰਦਰ ਸਿੰਘ ਕੰਬੋਜ ਵੈੱਲਫੇਅਰ ਬੋਰਡ ਦੇ ਬਣੇ ਚੇਅਰਮੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।