14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪੰਛੀਆਂ ਲਈ ਦਾਣਾ-ਪਾਣੀ ਦੇ ਸਕੋਰੇ ਵੰਡੇ

ਅਜੀਤ ਡੈਸਕ 12-06-2026
ਪਠਾਨਕੋਟ, 11 ਜੂਨ (ਸੰਧੂ)-ਭਿਆਨਕ ਗਰਮੀ ਦੌਰਾਨ ਪੰਛੀਆਂ ਨੂੰ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਲੋਕਾਂ ਨੂੰ ਮਿੱਟੀ ਦੇ ਸਕੋਰੇ ਵੰਡੇ ਗਏ | ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ, ਬਾਲਕਨੀਆਂ ਤੇ ਆਂਗਣਾਂ ਵਿਚ ਪੰਛੀਆਂ ਲਈ ਦਾਣਾ ਤੇ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਵਿਜੈ ਪਾਸੀ ਨੇ ਕਿਹਾ ਕਿ ਵੱਧ ਰਹੀ ਗਰਮੀ ਤੇ ਕੁਦਰਤੀ ਜਲ ਸਰੋਤਾਂ ਦੇ ਸੁੱਕਣ ਕਾਰਨ ਪੰਛੀਆਂ ਨੂੰ ਖ਼ੁਰਾਕ ਤੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੇ ਸਮੇਂ ਵਿਚ ਦਾਣਾ-ਪਾਣੀ ਦੀ ਵਿਵਸਥਾ ਕਰਕੇ ਪੰਛੀਆਂ ਦੀ ਜਾਨ ਬਚਾਉਣ ਦੇ ਨਾਲ-ਨਾਲ ਵਾਤਾਵਰਨ ਸੰਤੁਲਨ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ | ਇਸ ਮੌਕੇ ਊਸ਼ਾ ਪਾਸੀ, ਨੀਲ ਮਾਥੁਰ, ਕਿ੍ਤਿਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੋਸਟ ਆਫ਼ਿਸ ਚੌਂਕ ਤੋਂ ਸ਼ਾਹਪੁਰ ਚੌਕ ਰੋਡ 'ਤੇ ਦੁਕਾਨਦਾਰਾਂ ਵਲੋਂ ਸੜਕ 'ਤੇ ਸਾਮਾਨ ਲਗਾਉਣ ਕਾਰਨ ਲੱਗ ਰਿਹਾ ਜਾਮ ਅਗਲੀ ਖ਼ਬਰ ਪੁਲਿਸ ਵਲੋਂ ਇਕ ਵਅਕਤੀ ਹੈਰੋਇਨ ਤੇ ਇਕ ਨਸ਼ਾ ਪੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।