01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਿਆਹ ਦਾ ਲਾਰਾ ਲਗਾ ਕੇ ਠੱਗੇ ਲੱਖਾਂ ਰੁਪਏ

ਅਜੀਤ ਡੈਸਕ 13-06-2026
ਤਿੱਬੜ, 12 ਜੂਨ (ਸੋਹਨ ਮਲਿਕ)-ਮਨਜੀਤ ਕੌਰ ਪਤਨੀ ਸਵ: ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 08 ਗਲੀ ਨੰਬਰ 03 ਜਪਾਨੀ ਕਾਲੋਨੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦੇ ਭਾਣਜੇ ਇਕਬਾਲ ਸਿੰਘ ਨੂੰ ਗੁਰਮੀਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਭੁੱਲੇਚੱਕ ਨੇ ਵਿਆਹ ਦਾ ਲਾਅਰਾ ਲਗਾ ਕੇ ਆਪਣੀ ਭੈਣ ਪਰਮਿੰਦਰ ਕੌਰ ਨਾਲ ਮਿਲ ਕੇ ਇਕਬਾਲ ਸਿੰਘ ਤੋਂ ਵੱਖ ਵੱਖ ਤਰੀਕੇ ਨਾਲ 81,33,266 ਰੁਪਏ ਲੈ ਲਏ | ਪਰ ਉਸ ਨਾਲ ਵਿਆਹ ਨਹੀਂ ਕਰਵਾਇਆ | ਪੀੜਤ ਪਰਿਵਾਰ ਵਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਪੁਲਿਸ ਵਲੋਂ ਮੁਕੱਦਮਾ ਦਰਖ਼ਾਸਤ ਨੰਬਰੀ 72-ਪੇਸ਼ਗੀ ਮਿਤੀ 28-03-2026 ਪੀ.ਜੀ.ਡੀ ਨੰਬਰ 664549 ਇਨਕੁਆਰੀ ਉਪ ਕਪਤਾਨ ਪੁਲਿਸ ਡਿਟੈਕਟਿਵ ਗੁਰਦਾਸਪੁਰ ਰਜਿਸਟਰ ਕੀਤਾ ਗਿਆ ਹੈ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਅਗਲੀ ਖ਼ਬਰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਵਿਖੇ 'ਕੈਰੀਅਰ ਦੇ ਮੌਕੇ, ਮਾਰਗ ਦਰਸ਼ਨ ਅਤੇ ਪ੍ਰੇਰਨਾ' ਵਿਸ਼ੇ 'ਤੇ ਸੈਮੀਨਾਰ ਆਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।