31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨੇਰੀ ਝੱਖੜ ਕਾਰਨ 2 ਮੰਜ਼ਿਲਾ ਪੋਲਟਰੀ ਫਾਰਮ ਹੋਇਆ ਢਹਿ-ਢੇਰੀ

ਅਜੀਤ ਡੈਸਕ 13-06-2026
ਕਾਦੀਆਂ, 12 ਜੂਨ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਕਾਦੀਆਂ ਦੇ ਪਿੰਡ ਵੱਡਾ ਮਾਲੀਆ ਵਿਚ ਤੇਜ਼ ਹਨੇਰੀ ਝੱਖੜ ਤੂਫ਼ਾਨ ਕਾਰਨ 2 ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ | ਨਿਸ਼ਾਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਵੱਡਾ ਮਾਲੀਆ ਨੇ ਦੱਸਿਆ ਕਿ ਉਸ ਦਾ ਪਿੰਡ ਵਿਚ 2 ਮੰਜਿਲਾ ਪੋਲਟਰੀ ਫਾਰਮ, ਜਿਸ ਵਿਚ 10 ਹਜ਼ਾਰ ਦੇ ਕਰੀਬ ਚੂਚੇ ਰੱਖਣ ਦਾ ਪ੍ਰਬੰਧ ਸੀ, ਬੀਤੀ ਰਾਤ ਹਨੇਰੀ-ਤੂਫ਼ਾਨ ਦੇ ਕਾਰਨ ਸਾਰਾ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਉਸ ਦਾ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਸਬੰਧੀ ਨਗਰ ਕੌਂਸਲ ਕਾਦੀਆਂ ਦੇ ਸਾ. ਪ੍ਰਧਾਨ ਜਰਨੈਲ ਮਾਹਲ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ |
ਪਿਛਲੀ ਖ਼ਬਰ ਉਦਯੋਗਿਕ ਵਿਕਾਸ ਲਈ ਸਰਕਾਰ ਤੇ ਉਦਯੋਗਪਤੀਆਂ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ- ਪਰਮਜੀਤ ਸਿੰਘ ਗਿੱਲ ਅਗਲੀ ਖ਼ਬਰ ਰਜਬਾਹੇ ਵਿਚ 50 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 150 ਏਕੜ ਜ਼ਮੀਨ ਪਾਣੀ 'ਚ ਡੁੱਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।