30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਿਦੇਸ਼ ਭੇਜਣ ਦੇ ਨਾਂਅ 'ਤੇ 60 ਲੱਖ ਦੀ ਠੱਗੀ, ਪਤੀ-ਪਤਨੀ ਨਾਮਜ਼ਦ

ਅਜੀਤ ਡੈਸਕ 13-06-2026
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਇਟਲੀ ਭੇਜਣ ਦੇ ਨਾਂਅ 'ਤੇ ਕਥਿਤ ਤੌਰ 'ਤੇ 60 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਪਤੀ-ਪਤਨੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸੀਮਾ ਰਾਣੀ ਪਤਨੀ ਅਸ਼ੋਕ ਕੁਮਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਦਿੱਤੀ ਸੀ | ਉਸ ਨੇ ਦੱਸਿਆ ਕਿ ਇਟਲੀ ਭੇਜਣ ਦੇ ਨਾਂਅ 'ਤੇ ਸੁਮਨ ਵਾਲੀਆ ਨੇ ਆਪਣੇ ਪਤੀ ਗਗਨਦੀਪ ਸਿੰਘ ਵਾਸੀ ਮਜਾਰਾ ਢੀਂਗਰੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਇਟਲੀ ਭੇਜਣ 'ਦੇ ਨਾਂਅ 'ਤੇ ਕਥਿਤ ਤੌਰ 'ਤੇ 60 ਲੱਖ ਰੁਪਏ ਦੀ ਠੱਗੀ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ 'ਤੇ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਕਮਲਜੀਤ ਸਿੰਘ ਕ੍ਰਾਈਮ ਅਗੈਂਸਟ ਵੁਮੈਨ ਐਂਡ ਚਾਈਲਡ ਨੇ ਕੀਤੀ ਸੀ | ਜਾਂਚ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਯੋਜਨਾ ਦੇ 10 ਸਾਲ ਪੂਰੇ ਹੋਣ 'ਤੇ ਮਨਾਇਆ ਜਸ਼ਨ ਅਗਲੀ ਖ਼ਬਰ ਖੂਨਦਾਨ ਕੈਂਪ 'ਚ 33 ਯੂਨਿਟ ਖੂਨ ਇੱਕਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।