29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗਲੀ 'ਚ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਚੋਰੀ

ਅਜੀਤ ਡੈਸਕ 13-06-2026
ਤਾਰਾਗੜ੍ਹ, 12 ਜੂਨ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਤੰਗੋਸ਼ਾਹ ਵਿਖੇ ਮਹਿੰਦਰਾ ਪਿਕਅਪ ਗੱਡੀ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਥਾਣਾ ਤਾਰਾਗੜ੍ਹ ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਸੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬੇਗੋਵਾਲ ਤਾਰਾਗੜ੍ਹ ਨੇ ਦੱਸਿਆ ਕਿ ਉਹ ਮੀਟ ਦੀਆਂ ਦੁਕਾਨਾਂ 'ਤੇ ਮੁਰਿਗ਼ਆਂ ਦੀ ਸਪਲਾਈ ਦਾ ਕੰਮ ਕਰਦਾ ਹੈ ਤੇ ਇਸ ਕੰਮ ਲਈ ਉਸ ਨੇ ਚਿੱਟੇ ਰੰਗ ਦੀ ਮਹਿੰਦਰਾ ਪਿਕਅਪ ਗੱਡੀ ਰੱਖੀ ਹੋਈ ਹੈ, ਜੋ ਕਿ ਉਸ ਦੀ ਪਤਨੀ ਰੇਖਾ ਦੇਵੀ ਦੇ ਨਾਂਅ 'ਤੇ ਰਜਿਸਟਰਡ ਹੈ | ਉਸ ਨੇ ਦੱਸਿਆ ਕਿ ਗੱਡੀ ਚਲਾਉਣ ਲਈ ਉਸ ਨੇ ਬੀਰਬਲ ਪੁੱਤਰ ਬਖਸ਼ੀ ਰਾਮ ਪਿੰਡ ਤੰਗੋਸ਼ਾਹ ਨੂੰ ਡਰਾਈਵਰ ਰੱਖਿਆ ਹੋਇਆ ਹੈ | ਸੋਹਣ ਸਿੰਘ ਨੇ ਦੱਸਿਆ ਕਿ 8 ਜੂਨ ਨੂੰ ਕੰਮ ਸਮਾਪਤ ਕਰਕੇ ਉਸ ਦੇ ਡਰਾਈਵਰ ਨੇ ਗੱਡੀ ਆਪਣੇ ਪਿੰਡ ਗਲੀ ਵਿਚ ਖੜੀ ਕੀਤੀ | ਜਦ ਡਰਾਈਵਰ ਸਵੇਰੇ 5 ਵਜੇ ਕੰਮ 'ਤੇ ਜਾਣ ਲਈ ਗੱਡੀ ਕੋਲ ਗਿਆ ਤਾਂ ਗੱਡੀ ਗ਼ਾਇਬ ਸੀ | ਸੋਹਣ ਸਿੰਘ ਤੇ ਉਸ ਦੇ ਡਰਾਈਵਰ ਅਨੁਸਾਰ ਕੋਈ ਵਿਅਕਤੀ ਰਾਤ ਦੇ ਸਮੇਂ ਗੱਡੀ ਚੋਰੀ ਕਰਕੇ ਲੈ ਗਿਆ ਹੈ | ਤਾਰਾਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਦੱਸਣ ਯੋਗ ਹੈ ਕਿ ਤਾਰਾਗੜ੍ਹ ਇਲਾਕੇ ਵਿਚ ਚੋਰ ਪੂਰੀ ਤਰ੍ਹਾਂ ਸਰਗਰਮ ਹਨ ਤੇ ਪਿਛਲੇ ਦੋ ਦਿਨ ਪਹਿਲਾਂ ਵੀ ਉਨ੍ਹਾਂ ਨੇ ਤਾਰਾਗੜ੍ਹ ਬੇਗੋਵਾਲ ਦੇ ਬਾਜ਼ਾਰ ਵਿਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਸੀ | ਇਸੇ ਤਰ੍ਹਾਂ ਪਿਛਲੇ ਤਕਰੀਬਨ ਦੋ ਮਹੀਨੇ ਪਹਿਲਾਂ ਵੀ ਪਿੰਡ ਬਕਨੌਰ ਤੋਂ ਇਕ ਮੁਰਗ਼ਾ ਸਪਲਾਈ ਕਰਨ ਵਾਲੀ ਗੱਡੀ ਚੋਰੀ ਹੋ ਗਈ ਸੀ | ਇਸ ਦੀ ਸ਼ਿਕਾਇਤ ਵੀ ਪੁਲਿਸ ਥਾਣਾ ਤਾਰਾਗੜ੍ਹ ਨੂੰ ਦਿੱਤੀ ਗਈ ਸੀ |
ਪਿਛਲੀ ਖ਼ਬਰ ਤਿੰਨ ਸੋਨ ਤਗਮੇ ਜਿੱਤ ਕੇ ਰਿਧਿ ਜੋਸ਼ੀ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਐਸ.ਆਈ.ਆਰ. ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਵਲੋਂ ਟਰੇਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।