24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਹਾਉਂਦੇ ਸਮੇਂ ਦਰਿਆ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 14-06-2026
ਬਹਿਰਾਮਪੁਰ, 13 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪੱਤਨ ਮਕੌੜਾ 'ਤੇ ਇਕ ਨੌਜਵਾਨ ਦੀ ਦਰਿਆ ਵਿਚ ਨਹਾਉਂਦੇ ਸਮੇਂ ਡੁੱਬ ਕੇ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ | ਮੌਕੇ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅਜਨਾਲਾ ਦੇ ਇਲਾਕੇ ਤੋਂ ਇਕ ਟਿੱਪਰ ਵਾਲੇ 2 ਭਰਾ ਰੇਤਾ ਲੈਣ ਲਈ ਦਰਿਆ 'ਤੇ ਆਏ ਸਨ ਕਿ ਦੁਪਹਿਰ ਸਮੇਂ ਅੰਤਾਂ ਦੀ ਗਰਮੀ ਹੋਣ ਕਰਕੇ ਉਹ ਦਰਿਆ ਵਿਚ ਨਹਾਉਣ ਲੱਗ ਪਏ | ਦਰਿਆ ਵਿਚ ਰੇਤ ਮਾਫੀਆ ਦੀਆਂ ਪੋਕ ਲਾਈਨਾਂ ਨੇ ਰੇਤਾ ਕੱਢਦਿਆਂ ਬਹੁਤ ਡੂੰਘੇ-ਡੂੰਘੇ ਟੋਏ ਪਾਏ ਹੋਏ ਹਨ | ਨਹਾਉਂਦੇ ਸਮੇਂ ਨੌਜਵਾਨ ਡੂੰਘੇ ਟੋਏ 'ਚ ਪੈ ਜਾਣ ਕਰਕੇ ਡੁੱਬ ਗਿਆ, ਜੋ ਦੁਬਾਰਾ ਉਪਰ ਨਹੀਂ ਆਇਆ | ਮੌਕੇ 'ਤੇ ਨੌਜਵਾਨ ਨੰੂ ਲੱਭਣ ਲਈ ਯਤਨ ਕੀਤੇ ਗਏ ਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ, ਪਰ ਸ਼ਾਮ ਨੰੂ ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦੀ ਲਾਸ਼ ਨਹੀਂ ਮਿਲੀ |
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਅਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ 'ਤੇ ਵਿਸ਼ੇਸ਼ <br/> ਅਗਲੀ ਖ਼ਬਰ ਸ਼ਹਿਰ ਅੰਦਰ ਦਿਨੋ ਦਿਨ ਵਧ ਰਹੀ ਈ-ਰਿਕਸ਼ਿਆਂ ਦੀ ਗਿਣਤੀ ਆਵਾਜਾਈ 'ਚ ਪੈਦਾ ਕਰ ਰਹੀ ਪ੍ਰੇਸ਼ਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।