27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਧਰਮ ਪ੍ਰਚਾਰ ਕਮੇਟੀ ਵਲੋਂ ਗੁਰਮਤਿ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 14-06-2026
ਨਰੋਟ ਮਹਿਰਾ, 13 ਜੂਨ (ਰਾਜ ਕੁਮਾਰੀ)-ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ ਦੇ ਯੋਗ ਪ੍ਰਬੰਧ ਹੇਠ ਗੁਰਦੁਆਰਾ ਸਿੰਘ ਸਭਾ ਮਲਿਕਪੁਰ ਪਠਾਨਕੋਟ ਵਿਖੇ ਮਿਤੀ 01 ਜੂਨ 2026 ਤੋਂ 11 ਜੂਨ 2026 ਤੱਕ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਜਿਸ 'ਚ ਮਲਿਕਪੁਰ, ਇੱਟੀ ਬੁੱਢਾ ਨਗਰ, ਬਹਿਲੋਲਪੁਰ ਤੇ ਜਾਖਿਆਲਾਹੜੀ ਤੋਂ ਲਗਭਗ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ | 11 ਜੂਨ 2026 ਨੂੰ ਕੈਂਪ ਦੀ ਸਮਾਪਤੀ ਕੀਤੀ | ਹੈੱਡ ਗ੍ਰੰਥੀ ਗੁਰਦੁਆਰਾ ਬਾਰਠ ਸਾਹਿਬ ਭਾਈ ਸੁਖਰਾਜ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਹੋਏ | ਪ੍ਰਚਾਰਕ ਹਲਕਾ ਪਠਾਨਕੋਟ ਸਹਿਯੋਗ ਅਮਰਜੀਤ ਸਿੰਘ ਚਿੱਟੀ, ਭਾਈ ਸਰਬਜੀਤ ਸਿੰਘ ਸਰਨਾ, ਪ੍ਰਧਾਨ ਗੁਰਦੁਆਰਾ ਮਲਿਕਪੁਰ ਭਾਈ ਅੱਤਰ ਸਿੰਘ, ਲਹਿਰੀ ਸੈਕਟਰੀ ਗੁਰਦੁਆਰਾ ਮਲਿਕਪੁਰ ਸੁਰਿੰਦਰ ਸਿੰਘ, ਜਸਬੀਰ ਸਿੰਘ ਜਾਖਿਆਲਾਹੜੀ, ਸੰਸਾਰ ਸਿੰਘ, ਨਰਿੰਦਰ ਸਿੰਘ ਬੌਬੀ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਜਗਦੇਵ ਸਿੰਘ, ਬਾਬਾ ਲਖਬੀਰ ਸਿੰਘ, ਗ੍ਰੰਥੀ ਬਾਬਾ ਤਜਿੰਦਰ ਸਿੰਘ, ਗ੍ਰੰਥੀ ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਤਰਸੇਮ ਸਿੰਘ ਆਦਿ ਨੇ ਹਾਜ਼ਰੀ ਭਰੀ | ਇਸ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ | ਵਿਸ਼ੇਸ਼ ਤੌਰ 'ਤੇ ਮੈਨੇਜਰ ਗੁਰਦੁਆਰਾ ਬਾਰਠ ਸਾਹਿਬ ਸਰਬਜੀਤ ਸਿੰਘ ਵਲੋਂ ਪਹੁੰਚ ਕੀਤੀ ਗਈ | ਸਮਾਪਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਮੈਡਲ ਤੇ ਧਾਰਮਿਕ ਲਿਟਰੇਚਰ ਵੰਡਿਆ ਗਿਆ |
ਪਿਛਲੀ ਖ਼ਬਰ ਪੱਤਰਕਾਰ ਲੱਕੀ ਸਰੋਚ ਨੇ ਐਮਰਜੈਂਸੀ ਮਰੀਜ਼ ਲਈ 31ਵੀਂ ਵਾਰ ਕੀਤਾ ਖ਼ੂਨਦਾਨ ਅਗਲੀ ਖ਼ਬਰ ਪੰਜਾਬ ਵਿਚ 'ਆਪ' ਦੀ ਸਰਕਾਰ ਕੋਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ-ਸਤੀਸ਼ ਜੱਟ ਪੰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।