25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਚੀਫ਼ ਇੰਜੀਨੀਅਰ ਦਫ਼ਤਰ ਸਾਹਮਣੇ ਧਰਨਾ ਪੰਜਵੇਂ ਦਿਨ 'ਚ ਦਾਖ਼ਲ

ਅਜੀਤ ਡੈਸਕ 14-06-2026
ਸ਼ਾਹਪੁਰ ਕੰਢੀ, 13 ਜੂਨ (ਰਣਜੀਤ ਸਿੰਘ)-ਪਾਵਰ ਹਾਊਸ ਰਣਜੀਤ ਸਾਗਰ ਡੈਮ 'ਤੇ ਕੰਮ ਕਰ ਰਹੇ ਕੰਟਰੈਕਟ ਵਰਕਰਜ਼ ਵਲੋਂ ਮੰਗਾਂ ਨੰੂ ਲੈ ਕੇ ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਦਫ਼ਤਰ ਸਾਹਮਣੇ ਸਰਕਲ ਪ੍ਰਧਾਨ ਪੰਕਜ ਪਠਾਨੀਆ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਆਗੂਆਂ ਨੇ ਪਾਵਰਕਾਮ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ | ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਰੈਲੀਆਂ ਦੌਰਾਨ ਕਿਹਾ ਕਿ ਸਰਕਾਰ ਆਉਣ 'ਤੇ ਕੋਈ ਵੀ ਵਰਕਰ ਮੰਗਾਂ ਲਈ ਧਰਨਾ ਨਹੀਂ ਲਗਾਏਗਾ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ | ਪਰ 4 ਸਾਲ ਬੀਤਣ ਬਾਅਦ ਵੀ ਵਰਕਰ ਆਪਣੇ ਹੱਕਾਂ ਦੀ ਰਾਖੀ ਲਈ ਧਰਨੇ ਲਗਾਉਣ ਲਈ ਮਜਬੂਰ ਹਨ | ਉਨ੍ਹਾਂ ਸਰਕਾਰ ਨੰੂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨੰੂ ਪੱਕੇ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਤਾਂ 15 ਜੂਨ ਤੋਂ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਦੀ ਕੋਠੀ ਸਾਹਮਣੇ ਪੱਕਾ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਅਰੁਣ ਸ਼ਰਮਾ, ਦਰਸ਼ਨ ਲਾਲ, ਰਮਨ ਕੁਮਾਰ, ਰਾਕੇਸ਼ ਭਗਤ, ਮੋਹਮੰਦ ਰਫ਼ੀ, ਤਾਰਾ ਚੰਦ ਅਤੇ ਅੰਮਿ੍ਤਵੀਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਮੀਟਿੰਗ, ਵਪਾਰੀਆਂ ਦੇ ਕਈ ਮਸਲੇ ਮੌਕੇ 'ਤੇ ਹੱਲ ਅਗਲੀ ਖ਼ਬਰ ਡੇਅਰੀ ਫਾਰਮਿੰਗ ਦਾ 10 ਰੋਜ਼ਾ ਸਿਖਲਾਈ ਕੈਂਪ ਸਮਾਪਤ-30 ਕਿਸਾਨਾਂ ਨੇ ਪ੍ਰਾਪਤ ਕੀਤੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।