24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਦੀ ਆਨਲਾਈਨ ਵਾਤਾਵਰਨ ਮੁਕਾਬਲੇ ਵਿਚ 14 ਰਾਜਾਂ ਦੇ 484 ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ <br/>

ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਵਲੋਂ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਪੰਜ ਰੋਜ਼ਾ ਆਨਲਾਈਨ ਪੇਂਟਿੰਗ, ਸਲੋਗਨ ਅਤੇ ਕਵਿਤਾ ਮੁਕਾਬਲੇ ਦੇ ਤੀਜੇ ਦਿਨ ਦੇਸ਼ ਦੇ 14 ਰਾਜਾਂ ਦੇ 484 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਜੈਕਟ ਚੇਅਰਮੈਨ ਡਾ: ਮਨੂ ਸ਼ਰਮਾ ਨੇ ਦੱਸਿਆ ਕਿ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਇਸ ਮੁਕਾਬਲੇ ਨੂੰ ਕੁਲਦੀਪ ਗੁਲੇਰੀਆ, ਰਜਨੀਸ਼ ਸ਼ਰਮਾ, ਸੁਰਿੰਦਰ ਮੋਹਨ ਮਹਿਤਾ, ਅਮਰਜੀਤ ਸਿੰਘ, ਕੁਲਭੂਸ਼ਣ ਖਜੂਰੀਆ, ਅਮਿਤ ਕਾਂਸਲ ਅਤੇ ਸੰਜੀਵ ਸ਼ਰਮਾ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ | ਮੁਕਾਬਲੇ ਦੌਰਾਨ ਛੱਤੀਸਗੜ੍ਹ ਦੇ ਨੂਤਨ ਲਾਲ ਨੇ 'ਬਰਸਾਤ ਆਉਣ ਵਾਲੀ ਹੈ', ਯੂਨਿਕ ਇੰਟਰਨੈਸ਼ਨਲ ਸਕੂਲ ਜੰਮੂ ਦੀ ਭਾਵਨਾ ਸ਼ਰਮਾ ਨੇ 'ਧਰਤੀ ਰੋਂਦੀ ਹੈ ਚੁੱਪਕੇ-ਚੁੱਪਕੇ', ਮਹਾਂਵੀਰ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਸਮਰ ਨੇ 'ਮਤ ਕਰੋ ਧਰਤੀ 'ਤੇ ਅੱਤਿਆਚਾਰ', ਸੰਸਕਾਰ ਵੈਲੀ ਸਕੂਲ ਦਾਤਾਰਪੁਰ ਦੀ ਆਰਾਧਨਾ ਨੇ 'ਪਿ੍ਥਵੀ ਸਾਡਾ ਘਰ ਹੈ' ਕਵਿਤਾਵਾਂ ਪੇਸ਼ ਕੀਤੀਆਂ | ਇਸੇ ਤਰ੍ਹਾਂ ਸੱਤਪਾਲ ਮਿੱਤਲ ਸਕੂਲ ਲੁਧਿਆਣਾ ਦੀ ਧੁਨ ਸ਼ਰਮਾ ਨੇ ਵਾਤਾਵਰਨ ਸੁਰੱਖਿਆ ਸਬੰਧੀ ਪ੍ਰਭਾਵਸ਼ਾਲੀ ਸਲੋਗਨ ਪੇਸ਼ ਕੀਤਾ | ਡਾ: ਮਨੂ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਤੋਂ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਇਸ ਮੁਕਾਬਲੇ ਦੀ ਸਫਲਤਾ ਦਾ ਪ੍ਰਮਾਣ ਹੈ | ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਡਾ: ਮਨੂ ਸ਼ਰਮਾ ਅਤੇ ਕੁਲਦੀਪ ਗੁਲੇਰੀਆ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਪ੍ਰੋਜੈਕਟ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕ ਪ੍ਰਤਿਭਾ ਨਿਖਾਰਨ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ | ਇਸ ਮੌਕੇ ਸੁਸ਼ੀਲ ਸ਼ਰਮਾ, ਡਾ: ਮਨੂ ਸ਼ਰਮਾ, ਕੁਲਦੀਪ ਗੁਲੇਰੀਆ, ਸੁਰਿੰਦਰ ਮੋਹਨ ਮਹਿਤਾ, ਕੁਲਭੂਸ਼ਣ ਖਜੂਰੀਆ, ਰਜਨੀਸ਼ ਸ਼ਰਮਾ, ਅਮਰਜੀਤ ਸਿੰਘ, ਸੰਜੀਵ ਸ਼ਰਮਾ, ਸੁਰੇਸ਼ ਸ਼ਰਮਾ, ਅਮਿਤ ਕਾਂਸਲ ਅਤੇ ਰਮੇਸ਼ ਸ਼ਰਮਾ ਹਾਜ਼ਰ ਸਨ |

ਪਿਛਲੀ ਖ਼ਬਰ ਵਪਾਰੀ ਆਗੂਆਂ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਪਠਾਨਕੋਟ 'ਚ ਪੰਜਾਬ ਪੁਲਿਸ ਦਾ ਇਕ ਕਰਮਚਾਰੀ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।