ਪਠਾਨਕੋਟ, 16 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਪਠਾਨਕੋਟ ਵਲੋਂ ਵਾਤਾਵਰਨ ਸੁਰੱਖਿਆ ਵਿਸ਼ੇ ’ਤੇ ਕਰਵਾਈ ਗਈ ਪੰਜ ਰੋਜ਼ਾ ਆਨਲਾਈਨ ਪੇਂਟਿੰਗ, ਸਲੋਗਨ ਅਤੇ ਕਵਿਤਾ ਲੇਖਨ ਮੁਕਾਬਲਾ ਸਫਲਤਾ ਪੂਰਵਕ ਸੰਪੰਨ ਹੋ ਗਏ। ਪ੍ਰੋਜੈਕਟ ਪ੍ਰਮੁੱਖ ਅਤੇ ਪ੍ਰਾਂਤ ਮੀਡੀਆ ਪ੍ਰਭਾਰੀ ਡਾ: ਮਨੂ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 17 ਰਾਜਾਂ ਦੇ 1028 ਵਿਦਿਆਰਥੀਆਂ ਨੇ ਭਾਗ ਲੈ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੇਂਟਿੰਗਾਂ, ਸਲੋਗਨਾਂ ਅਤੇ ਕਵਿਤਾਵਾਂ ਰਾਹੀਂ ਰੁੱਖ ਲਗਾਉਣ, ਪ੍ਰਦੂਸ਼ਨ ਘਟਾਉਣ ਅਤੇ ਕੁਦਰਤ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਡਾ: ਮਨੂ ਸ਼ਰਮਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ ਇਹ ਉਪਰਾਲਾ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਇਕ ਮੰਚ ’ਤੇ ਜੋੜਨ ਵਿਚ ਸਫਲ ਰਿਹਾ ਹੈ। ਮੁਕਾਬਲੇ ਦੇ ਨਤੀਜੇ 18 ਜੂਨ ਨੂੰ ਐਲਾਨੇ ਜਾਣਗੇ। ਇਸ ਮੌਕੇ ’ਤੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਕੁਲਭੂਸ਼ਣ ਖਜੂਰੀਆ, ਰਜਨੀਸ਼ ਸ਼ਰਮਾ, ਸੰਜੀਵ ਸ਼ਰਮਾ, ਅਮਰਜੀਤ ਸਿੰਘ, ਸੁਰਜੀਤ ਸਿੰਘ, ਰਮੇਸ਼ ਸ਼ਰਮਾ, ਸੁਰੇਸ਼ ਸ਼ਰਮਾ, ਸੁਰਿੰਦਰ ਮੋਹਨ ਮਹਿਤਾ, ਅਮਿਤ ਕਾਂਸਲ, ਮਨੀਸ਼ ਸ਼ਰਮਾ, ਗਗਨ ਸ਼ਰਮਾ, ਲਲਿਤ ਮਹਾਜਨ ਅਤੇ ਰਾਜੇਸ਼ ਸਲਹੋਤਰਾ ਹਾਜ਼ਰ ਸਨ।