ਗੁਰਦਾਸਪੁਰ, 17 ਜੂਨ (ਅਸ਼ੋਕ ਸ਼ਰਮਾ)-ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਦੀਨਾਨਗਰ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ’ਤੇ ਬੇਟ ਇਲਾਕੇ ਦੇ ਜ਼ੋਨ ਇੰਚਾਰਜ ਸੈਦੋਵਾਲ ਕਲਾਂ ਬਾਬਾ ਰਣਜੀਤ ਸਿੰਘ ਗੁੰਝੀਆਂ ਬੇਟ, ਜ਼ੋਨ ਇੰਚਾਰਜ ਰਾਮ ਲੁਭਾਇਆ, ਸਾਬਕਾ ਸਰਪੰਚ ਡਾ: ਬਲਕਾਰ ਸਿੰਘ, ਲੰਬੜਦਾਰ ਸੁਰਿੰਦਰ ਸਿੰਘ ਅਤੇ ਠਾਕੁਰ ਦੀਪਕ ਆਦਿ ਆਗੂਆਂ ਵਲੋਂ ਹਲਕਾ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕਾ ਦੀਆਂ ਸ਼ਾਨਦਾਰ ਨੀਤੀਆਂ ਅਤੇ ਬਿਨਾਂ ਭੇਦਭਾਵ ਕਰਵਾਏ ਵਿਕਾਸ ਕਾਰਜਾਂ ਨਾਲ ਹੀ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕਾ ਹਮੇਸ਼ਾ ਹਲਕੇ ਦੇ ਲੋਕਾਂ ਨਾਲ ਪਿਆਰ ਭਾਵਨਾ ਨਾਲ ਪੇਸ਼ ਆਏ ਹਨ ਅਤੇ ਆਗੂਆਂ ਤੇ ਪੰਚਾਂ, ਸਰਪੰਚਾਂ ਨੂੰ ਬਣਦਾ ਸਤਿਕਾਰ ਦਿੰਦੇ ਹਨ। ਉਨ੍ਹਾਂ ਦਾ ਇਲਾਕੇ ਅੰਦਰ ਵੱਡਾ ਮਾਣ ਹੈ।ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਲਈ ਕਾਂਗਰਸ ਨੇ ਕਮਰਕੱਸ ਲਏ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਵੱਡੀ ਲੀਡ ਨਾਲ ਜਿਤਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹੋਰ ਆਗੂ ਵੀ ਹਾਜ਼ਰ ਸਨ।