09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨਹਿਰ ਵਿਚ ਪਏ ਪਾੜ ਨੂੰ ਪੂਰਨ ਲਈ ਜਗਰੂਪ ਸਿੰਘ ਸੇਖਵਾਂ ਨੇ ਵਿਭਾਗ ਨੂੰ ਦਿੱਤੇ ਨਿਰਦੇਸ਼

ਅਜੀਤ ਡੈਸਕ 23-06-2026
ਕਾਹਨੂੰਵਾਨ, 22 ਜੂਨ (ਨਿਸ਼ਾਨ ਸਿੰਘ ਚਾਹਲ)-ਅੱਜ ਤੜਕਸਾਰ ਅੱਪਰਬਾਰੀ ਦੁਆਬ ਨਹਿਰ ਵਿਚ ਪਏ ਪਾੜ ਨੂੰ ਪੂਰਨ ਲਈ ਰਾਹਤ ਕਾਰਜ ਜਾਰੀ ਹਨ। ਰਾਹਤ ਕਾਰਜਾਂ ਦੇ ਨਿਰੀਖਣ ਦੇ ਲਈ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਤਰਜਮਾਨੀ ਕਰ ਰਹੇ ਜਗਰੂਪ ਸਿੰਘ ਸੇਖਵਾਂ ਵਲੋਂ ਉਕਤ ਸਥਾਨ ਦਾ ਦੌਰਾ ਕਰ ਕੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਹਿਰ ਵਿਚ ਪਏ ਪਾੜ ਨੂੰ ਪੂਰਨ ਲਈ ਚੱਲ ਰਹੇ ਕੰਮ ਵਿਚ ਤੇਜ਼ੀ ਲਿਆਉਣ ਲਈ ਜ਼ਰੂਰੀ ਨਿਰਦੇਸ਼ ਵੀ ਦਿੱਤੇ ਗਏ। ਜਗਰੂਪ ਸਿੰਘ ਸੇਖਵਾਂ ਨੂੰ ਐਕਸੀਅਨ ਵਿਸ਼ਾਲ ਮਹਿਤਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਜੇ.ਸੀ.ਬੀ. ਮਸ਼ੀਨਾਂ ਅਤੇ ਲੇਬਰ ਦੀ ਸਹਾਇਤਾ ਦੇ ਨਾਲ ਨਹਿਰ ’ਚ ਪਏ ਪਾੜ ਨੂੰ ਭਰਨ ਦੇ ਲਈ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਨਹਿਰ ਵਿਚ ਪਾਣੀ ਬੰਦ ਹੋਣ ਤੋਂ ਬਾਅਦ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਅਤੇ ਸਾਨੂੰ ਆਸ ਹੈ ਕਿ ਨਹਿਰ ’ਚ ਪਏ ਇਸ ਪਾੜ ਨੂੰ ਅੱਜ ਸ਼ਾਮ ਤੱਕ ਭਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਹਲਕਾ ਇੰਚਾਰਜ ਰਮਨ ਬਹਿਲ ਵਲੋਂ 13 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 55.29 ਲੱਖ ਦੀ ਗ੍ਰਾਂਟ ਜਾਰੀ ਕਿਹਾ, ਹਲਕੇ ’ਚ ਵਿਕਾ... ਅਗਲੀ ਖ਼ਬਰ ਅੱਪਰਬਾਰੀ ਦੁਆਬ ਨਹਿਰ ’ਚ ਅੱਡਾ ਪੁਲ ਸਠਿਆਲੀ ਕੋਲ ਪਿਆ ਪਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।