09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੋਲਡਨ ਕਾਲਜ ਨੂੰ ਬੀ. ਫਾਰਮੇਸੀ ਕੋਰਸ ਦੀ ਮਿਲੀ ਮਨਜ਼ੂਰੀ

ਅਜੀਤ ਡੈਸਕ 23-06-2026
ਗੁਰਦਾਸਪੁਰ, 22 ਜੂਨ (ਪੰਕਜ ਸ਼ਰਮਾ)-ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਗੁਰਦਾਸਪੁਰ ਅਧੀਨ ਚੱਲ ਰਹੇ ਗੋਲਡਨ ਕਾਲਜ ਆਫ ਫਾਰਮੇਸੀ ਨੂੰ ਫਾਰਮੇਸੀ ਕੌਂਸਲ ਆਫ ਇੰਡੀਆ(ਪੀ.ਸੀ.ਆਈ) ਵਲੋਂ ਬੀ.ਫਾਰਮੇਸੀ ਕੋਰਸ ਲਈ ਮਨਜ਼ੂਰੀ ਮਿਲ ਗਈ ਹੈ। ਇਸ ਉਪਲੱਬਧੀ ਨਾਲ ਕਾਲਜ ਪ੍ਰਬੰਧਕਾਂ, ਵਿਦਿਆਰਥੀਆਂ ਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ। ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਅਤੇ ਚੀਫ ਮੈਨੇਜਿੰਗ ਡਾਇਰੈਕਟਰ ਡਾ: ਰਾਘਵ ਮਹਾਜਨ ਨੇ ਕਿਹਾ ਕਿ ਮੈਡੀਕਲ ਖੇਤਰ ਵਿਚ ਬੀ. ਫਾਰਮੇਸੀ ਇਕ ਮਹੱਤਵਪੂਰਨ ਪ੍ਰੋਫੈਸ਼ਨਲ ਕੋਰਸ ਹੈ। ਜਿਸ ਦੀ ਅੱਜ ਦੇ ਸਮੇਂ ਵਿਚ ਕਾਫ਼ੀ ਮੰਗ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਰਾਹੀਂ ਵਿਦਿਆਰਥੀਆਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਵਿਸ਼ਾਲ ਮੌਕੇ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਬੀ. ਫਾਰਮੇਸੀ ਕਰਨ ਤੋਂ ਬਾਅਦ ਵਿਦਿਆਰਥੀ ਫਾਰਮਾਸਿਊਟੀਕਲ ਕੰਪਨੀਆਂ, ਹਸਪਤਾਲਾਂ, ਖੋਜ ਸੰਸਥਾਵਾਂ, ਦਵਾਈ ਨਿਰਮਾਣ ਇਕਾਈਆਂ ਅਤੇ ਸਰਕਾਰੀ ਵਿਭਾਗਾਂ ਵਿਚ ਆਪਣਾ ਕਰੀਅਰ ਬਣਾ ਸਕਦੇ ਹਨ। ਇਸ ਤੋਂ ਇਲਾਵਾ ਮੈਡੀਕਲ ਸਟੋਰ, ਡਰੱਗ ਡਿਸਟ੍ਰੀਬਿਊਸ਼ਨ ਅਤੇ ਹੈਲਥ ਕੇਅਰ ਸੈਕਟਰ ਵਿਚ ਵੀ ਉਨ੍ਹਾਂ ਲਈ ਚੰਗੇ ਮੌਕੇ ਮੌਜੂਦ ਹਨ।ਡਾ: ਮਹਾਜਨ ਨੇ ਦੱਸਿਆ ਕਿ ਕਾਲਜ ਵਿਚ ਸੈਸ਼ਨ 2026-27 ਤੋਂ ਬਾ.ਫਾਰਮੇਸੀ ਕੋਰਸ ਸ਼ੁਰੂ ਕੀਤਾ ਜਾਵੇਗਾ। ਜਦ ਕਿ ਡੀ. ਫਾਰਮੇਸੀ ਕੋਰਸ ਸੈਸ਼ਨ 2025-26 ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ, ਆਧੁਨਿਕ ਲੈਬਾਰਟਰੀਆਂ ਅਤੇ ਤਜਰਬੇਕਾਰ ਫੈਕਲਟੀ ਦੀ ਸਹੂਲਤ ਦੇ ਕੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਇਸ ਮੌਕੇ ਗੋਲਡਨ ਗਰੁੱਪ ਦੇ ਚੀਫ ਐਡਮਨਿਸਟ੍ਰੇਟਰ ਟੀ.ਆਰ ਸ਼ਰਮਾ, ਪ੍ਰਿੰਸੀਪਲ ਡਾ:ਆਰ.ਸੀ ਗੰਗਵਾਰ, ਡਾ: ਨਿਧੀ ਮਹਾਜਨ, ਅਮਰਦੀਪ ਕੌਰ ਅਤੇ ਸਮੂਹ ਸਟਾਫ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਫਾਰਮੇਸੀ ਕੋਰਸਾਂ ਵਿਚ ਦਾਖਲਾ ਲੈ ਕੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸਤਿਗੁਰੂ ਸ੍ਰੀ ਸੰਤ ਤੁਲਸੀ ਦਾਸ ਜੀ ਦਾ ਸਾਲਾਨਾ ਭੰਡਾਰਾ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਅਕਾਲ ਪੁਰਖ ਕੀ ਫ਼ੌਜ ਵਲੋਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਦੋ ਰੋਜ਼ਾ ਗੁਰਮਤਿ ਸਿਰਜਣਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।