31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਠਿਆਲੀ ਹੈੱਡਵਰਕਸ ਨੇੜੇ ਪਾੜ ਪਾਉਣ ਲਈ ਨਹਿਰੀ ਵਿਭਾਗ ਨੇ ਚੂਹੇ ਨੂੰ ਜ਼ਿੰਮੇਵਾਰ ਦੱਸਿਆ

ਅਜੀਤ ਡੈਸਕ 24-06-2026
ਕਾਹਨੂੰਵਾਨ, 23 ਜੂਨ (ਨਿਸ਼ਾਨ ਸਿੰਘ ਚਾਹਲ)-ਨਹਿਰੀ ਵਿਭਾਗ ਵਲੋਂ ਆਪਣੀਆਂ ਕਮਜ਼ੋਰੀਆਂ ਤੇ ਨਲਾਇਕੀਆਂ ਨੂੰ ਛਪਾਉਣ ਦੇ ਲਈ ਸੋਮਵਾਰ ਨੂੰ ਅੱਪਰਬਾਰੀ ਦੁਆਬ ਵਿਚ ਪਏ ਪਾੜ ਲਈ ਚੂਹੇ ਨੂੰ ਜ਼ਿੰਮੇਵਾਰ ਦੱਸਿਆਂ ਹੈ ਪਰ ਦੂਸਰੇ ਪਾਸੇ ਪਿੰਡ ਸਠਿਆਲੀ ਦੇ ਬਲਵੰਤ ਸਿੰਘ ਤੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਸਥਾਨ ’ਤੇ ਨਹਿਰ ਦੀ ਪੱਟੜੀ ਟੁੱਟੀ ਹੈ, ਉਸ ਸਥਾਨ ਤੋਂ ਥੋੜੀ ਦੂਰ ਨਹਿਰ ਦਾ ਪਾਣੀ ਨਿਯੰਤਰਨ ਕਰਨ ਦੇ ਲਈ ਗੇਟ ਲੱਗੇ ਹੋਏ ਹਨ ਪਰ ਨਹਿਰੀ ਵਿਭਾਗ ਵਲੋਂ ਇਨ੍ਹਾਂ ਗੇਟਾਂ ਦੇ ਵਿਚ ਫਸੇ ਪਲਾਸਟਿਕ ਦੇ ਲਿਫਾਫਿਆਂ ਤੇ ਰੁੱਖਾਂ ਦੀਆਂ ਟੁੱਟੀਆਂ ਹੋਈਆਂ ਟਹਿਣੀਆਂ ਨੂੰ ਬਾਹਰ ਕੱਢ ਕੇ ਇਨ੍ਹਾਂ ਗੇਟਾਂ ਦੀ ਸਾਫ ਸਫਾਈ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕਿਸੇ ਬੇਲਦਾਰ ਵਲੋਂ ਨਹਿਰ ਦੇ ਕੰਢਿਆਂ ਦਾ ਨਿਰੀਖਣ ਕਰਕੇ ਕਿਨਾਰਿਆਂ ਨੂੰ ਮਜਬੂਤ ਕਰਨ ਦੀ ਕਦੇ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਗੇਟਾਂ ਵਿਚ ਫਸੀ ਗੰਦਗੀ ਕਾਰਨ ਲੱਗੀ ਡਾਫ਼ ਕਾਰਨ ਅਤੇ ਨਹਿਰ ਦੀ ਪਟੜੀ ਕਮਜ਼ੋਰ ਹੋਣ ਕਾਰਨ ਨਹਿਰ ਵਿਚ ਪਾੜ ਪਿਆ ਹੈ ਜੋ ਕਿ ਨਹਿਰੀ ਵਿਭਾਗ ਦੀ ਗਲਤੀ ਤੇ ਨਲਾਇਕੀ ਹੈ, ਜਦਕਿ ਨਹਿਰੀ ਵਿਭਾਗ ਵਲੋਂ ਆਪਣੀ ਕਮਜ਼ੋਰੀ ਨੂੰ ਛਪਾਉਣ ਦੇ ਲਈ ਚੂਹੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਐਕਸੀਅਨ ਨਹਿਰੀ ਵਿਭਾਗ ਵਿਸ਼ਾਲ ਮਹਿਤਾ ਨੇ ਕਿਹਾ ਕਿ ਇਕ ਸਾਹੀ ਕਿਸਮ ਦਾ ਚੂਹਾ ਹੁੰਦਾ ਹੈ ਜੋ ਪਟੜੀ ਵਿਚ ਰੁੱਡ ਕੱਢ ਕੇ ਪੱਟੜੀ ਨੂੰ ਹੋਲੀ ਹੋਲੀ ਕਮਜ਼ੋਰ ਕਰਦਾ ਰਹਿੰਦਾ ਹੈ। ਇਸ ਥਾਂ ’ਤੇ ਵੀ ਪਟੜੀ ਇਸ ਸਾਹੀ ਚੂਹੇ ਵਲੋਂ ਕਮਜ਼ੋਰ ਕਰਨ ਕਰਕੇ ਟੁੱਟੀ ਹੈ। ਓਧਰ ਵਿਭਾਗ ਵਲੋਂ ਨਹਿਰ ਦੇ ਪਾਣੀ ਨੂੰ ਬੰਦ ਕਰਕੇ ਮਿੱਟੀ ਦੀਆਂ ਬੋਰੀਆਂ ਰਾਹੀਂ ਨਹਿਰ ਵਿਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਤੋਂ ਇਲਾਵਾ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਜ਼ਰ ਨਹੀਂ ਆਇਆ। ਕੇਵਲ ਮਜਦੂਰ ਹੀ ਬੋਰੀਆਂ ਵਿਚ ਮਿੱਟੀ ਭਰ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਿਸ ਗਤੀ ਦੇ ਨਾਲ ਨਹਿਰ ਦੀ ਟੁੱਟੀ ਪਟੜੀ ਨੂੰ ਫਿਰ ਤੋਂ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਜਾ ਰਿਹਾ। ਉਸ ਹਿਸਾਬ ਨਹਿਰੀ ਪਾਣੀ ਨਾਲ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਨੂੰ ਅਜੇ ਕੁਝ ਹੋਰ ਦਿਨ ਨਹਿਰੀ ਪਾਣੀ ਮਿਲਣ ਦੀ ਆਸ ਨਹੀਂ। ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ। ਪਰ ਨਹਿਰ ਵਿਚ ਪਾਣੀ ਬੰਦ ਕੀਤੇ ਜਾਣ ਨਾਲ ਵਿਭਾਗ ਦੀਆਂ ਖਾਮੀਆਂ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪਵੇਗਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ‘ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ 29 ਨੂੰ ਬਟਾਲਾ ਵਿਖੇ ਹੋਵੇਗਾ-ਦੀਪਕ ਬਾਲੀ ਅਗਲੀ ਖ਼ਬਰ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ‘ਨਸ਼ਾ ਮੁਕਤੀ ਮੋਰਚਾ’ ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।