31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਜਰਾ ਕੌਰ ਪੈਂਥਰ ਡਵੀਜ਼ਨ ਦੀ 346 ਫੀਲਡ ਰੈਜਮੈਂਟ ਤਿੱਬੜੀ ਕੈਂਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅਜੀਤ ਡੈਸਕ 24-06-2026
ਗੁਰਦਾਸਪੁਰ, 23 ਜੂਨ (ਅਸ਼ੋਕ ਸ਼ਰਮਾ)-ਵਜਰਾ ਕੌਰ ਪੈਂਥਰ ਡਵੀਜਨ ਦੀ 346 ਫੀਲਡ ਰੈਜਮੈਂਟ ਤਿੱਬੜੀ ਕੈਂਟ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੈਰੀਟੇਜ ਕੰਪਲੈਕਸ ਘੱਲੂਘਾਰਾ ਛੰਭ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਯੋਗਾ ਦਿਵਸ ਵਿਚ 346 ਫੀਲਡ ਰੈਜਮੈਂਟ ਦੇ ਕਮਾਂਡਰ ਆਰ. ਸ੍ਰੀ ਗਣੇਸ਼ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਯੋਗ ਮਾਹਿਰ ਸੂਬੇਦਾਰ ਅਨਿਲ ਦੂਬੇ ਨੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਯੋਗ ਦੇ ਕਈ ਕਰਤੱਵ ਕਰਵਾਏ ਅਤੇ ਕੈਂਪ ਵਿਚ 100 ਦੇ ਕਰੀਬ ਫੌਜੀ ਜਵਾਨਾਂ, 100 ਐਨ. ਸੀ. ਸੀ. ਕੈਡਟਾਂ ਤੋਂ ਇਲਾਵਾ 300 ਦੇ ਕਰੀਬ ਸਕੂਲੀ ਬੱਚਿਆਂ ਨੇ ਹਿੱਸਾ ਲੈ ਕੇ ਇਕ ਘੰਟਾ ਯੋਗਾ ਕੀਤਾ। ਇਸ ਮੌਕੇ ਕੈਪਟਨ ਰਿਤਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਤਿਹਾਸਿਕ ਅਸਥਾਨ ’ਤੇ ਯੋਗਾ ਦਿਵਸ ਕਰਵਾਉਣ ਦਾ ਮਕਸਦ ਸ਼ਹੀਦਾਂ ਨੂੰ ਯਾਦ ਕਰਨਾ ਹੈ, ਕਿਉਂਕਿ ਇਹ ਅਸਥਾਨ ਸ਼ਹੀਦਾਂ ਦੀ ਯਾਦਗਰ ਹੈ ਅਤੇ ਇਥੋਂ ਦਾ ਵਾਤਾਵਰਨ ਸ਼ੁੱਧ, ਸਾਫ ਸੁਥਰਾ ਤੇ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸਿਹਤ, ਅਨੁਸ਼ਾਸਨ ਤੇ ਮਾਨਸਿਕ ਮਜ਼ਬੂਤੀ ਮਿਲਦੀ ਹੈ ਅਤੇ ਸਾਰਿਆਂ ਨੂੰ ਰੋਜ਼ਾਨਾ ਯੋਗ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ ਹੈ। ਇਸ ਯੋਗ ਦਿਵਸ ਨੂੰ ਸਫ਼ਲ ਬਣਾਉਣ ਲਈ ਸੂਬੇਦਾਰ ਨਿਸ਼ਾਨ ਸਿੰਘ, ਮੈਨੇਜਰ ਕਮਲਜੀਤ ਸਿੰਘ, ਰਾਕੇਸ਼ ਕੁਮਾਰ, ਗਾਰਡਨ ਸੁਪਰਵਾਈਜ਼ਰ ਰਾਜੇਸ਼ ਤੋਂ ਇਲਾਵਾ ਐਨ.ਸੀ.ਸੀ ਫਸਟ ਅਫਸਰ ਗੁਰਸ਼ਰਨਜੀਤ ਸਿੰਘ ਅਤੇ ਸੈਕਿੰਡ ਅਫ਼ਸਰ ਡਾ: ਪ੍ਰਦੀਪ ਕੁਮਾਰ ਦਾ ਵਧੇਰੇ ਯੋਗਦਾਨ ਰਿਹਾ। ਯੋਗਾ ਕੈਂਪ ਖ਼ਤਮ ਹੋਣ ਤੋਂ ਬਾਅਦ ਫੌਜ ਵਲੋਂ ਜਵਾਨਾਂ ਤੇ ਬੱਚਿਆਂ ਲਈ ਖ਼ਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ।
ਪਿਛਲੀ ਖ਼ਬਰ ਘੁਮਾਣ ਵਿਖੇ ਘੁੰਮਣ ਤੇ ਸੰਧੂ ਵਲੋਂ ‘ਚਾਏ ਨਗਰੀ ਰੈਸਟੋਰੈਂਟ’ ਦਾ ਉਦਘਾਟਨ ਅਗਲੀ ਖ਼ਬਰ 26 ਨੂੰ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਸਵੈ ਰੁਜ਼ਗਾਰ/ਲੋਨ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।