ਕਿਲ੍ਹਾ ਲਾਲ ਸਿੰਘ, 23 ਜੂਨ (ਬਲਬੀਰ ਸਿੰਘ)-ਪਿੰਡ ਸ਼ਾਮਪੁਰਾ ਵਿਖੇ ਪੀਰ ਬਾਬਾ ਸ਼ਾਹਿਦ ਰਹਿਮਤ ਤੁਲਾ ਦੀ ਯਾਦ ਵਿਚ ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੇਲਾ ਕਮੇਟੀ ਦੇ ਪ੍ਰਧਾਨ ਸਰਪੰਚ ਕਮਲ ਤੇ ਚੇਅਰਮੈਨ ਤਿਲਕ ਰਾਜ ਅਤੇ ਸਾਥੀਆਂ ਵਲੋਂ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਮਸ਼ਹੂਰ ਕੱਵਾਲ ਕਾਸਿਮ ਤੇ ਸਾਥੀਆਂ ਵਲੋਂ ਕਵਾਲ ਪੇਸ਼ ਕੀਤੇ ਗਏ। ਸੱਭਿਆਚਾਰਕ ਪ੍ਰੋਗਰਾਮ ’ਚ ਪ੍ਰਸਿੱਧ ਲੋਕ ਗਾਇਕ ਰਾਏ ਜੁਝਾਰ ਤੇ ਅਮਨ ਕੌਰ ਅਤੇ ਮਾਝੇ ਦੇ ਪ੍ਰਸਿੱਧ ਤੇ ਬੁਲੰਦ ਆਵਾਜ਼ ਦੇ ਮਾਲਕ ਪ੍ਰੀਤ ਪਾਰਸ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਅਤੇ ਸੰਨੀ ਲੋਧੀਨੰਗਲ ਨੇ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਮੇਲਾ ਕਮੇਟੀ ਪ੍ਰਧਾਨ ਸਰਪੰਚ ਕਮਲ ਸ਼ਾਮਪੁਰਾ ਨੂੰ ਭੇਟ ਕੀਤੀ। ਸ਼ਾਮ ਵੇਲੇ ਕਬੱਡੀ ਦੇ ਸ਼ੋਅ ਮੈਚ ਵਿਚ ਸਾਂਝ ਕਬੱਡੀ ਕਲੱਬ ਮੈਲਬੋਰਨ ਜਾਣੀਆਂ ਨੂੰ ਰਮਨਦੀਪ ਮਸੀਤਾ ਕਬੱਡੀ ਜਰਮਨੀ ਨੇ ਹਰਾਇਆ। ਛੋਟੇ ਬੱਚਿਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਜੀਤ ਸਿੰਘ ਬਿਜਲੀਵਾਲ, ਜਥੇਦਾਰ ਅਮਰੀਕ ਸਿੰਘ ਬਾਲੇਵਾਲ, ਸਰਪੰਚ ਜਤਿੰਦਰ ਸਿੰਘ ਮੱਲੂਦੁਆਰਾ, ਪ੍ਰਦੀਪ ਕੁਮਾਰ, ਗੁਰਮੁੱਖ ਸਿੰਘ ਬਹਾਦਰਪੁਰ, ਸ਼ਰਨਜੀਤ ਸਿੰਘ ਪੱਡਾ, ਸੀਨੀਅਰ ਅਕਾਲੀ ਆਗੂ ਸਮਸ਼ੇਰ ਸਿੰਘ ਚੀਮਾ, ਸਰਕਲ ਪ੍ਰਧਾਨ ਰਣਧੀਰ ਸਿੰਘ ਦਾਖ਼ਲਾ, ਸੂਬੇਦਾਰ ਅਵਤਾਰ ਸਿੰਘ ਖੋਖਰ ਫ਼ੌਜੀਆਂ, ਸਰਪੰਚ ਗੁਰਵਿੰਦਰ ਸਿੰਘ ਘਾੜਕੀਆਂ, ਸੁਖਜਿੰਦਰ ਸਿੰਘ ਪਾਰਸ ਹਲਕਾ ਪ੍ਰਧਾਨ ਐੱਸ.ਸੀ. ਵਿੰਗ, ਅਮਰਜੀਤ ਸਿੰਘ ਕੋਟਲੀ ਫੱਸੀ, ਸੂਬਾ ਸਿੰਘ ਜੌੜਾ, ਸਰਪੰਚ ਸ੍ਰੀਮਤੀ ਰੂਹੀ, ਗੁਰਅੰਮ੍ਰਿਤਪਾਲ ਸਿੰਘ ਲਵਲੀ ਪੀ.ਏ., ਗੀਤਕਾਰ ਮੇਜਰ ਸਿੰਘ ਬਾਲੇਵਾਲ, ਕਰਮ ਸਿੰਘ ਭੱਟੀ, ਰੌਣਕੀ ਰਾਮ, ਗੁਰਨਾਮ ਸਿੰਘ ਗਿੱਲ, ਮਨਦੀਪ ਪੀ.ਏ., ਕੇਵਲਜੀਤ, ਹਰਭਜਨ ਲਾਲ, ਹਰਜੰਤ ਸਿੰਘ ਖਾਨਫੱਤਾ, ਲਵਲੀ ਪਠਾਨਕੋਟ, ਸੰਨੀ (ਪ੍ਰਦੀਪ ਸ਼ਰਮਾ, ਸਰਕਲ ਪ੍ਰਧਾਨ ਭਾਜਪਾ), ਅਸ਼ੋਕ ਕੁਮਾਰ, ਸੋਨੂੰ ਗੁਰਾਇਆ ਬਹਾਦਰਪੁਰ, ਥਾਣੇਦਾਰ ਬਚਿੱਤਰ ਸਿੰਘ, ਸਰਦੂਲ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ ਅਹਿਮਦਾਬਾਦ, ਬਲਦੇਵ ਸਿੰਘ ਬਾਜਪੁਰ, ਸਰਪੰਚ ਕੋਟਲਾ ਸ਼ਾਹੀਆਂ ਆਦਿ ਹਾਜ਼ਰ ਸਨ।