01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅੱਜ ਤੋਂ 28 ਤੱਕ ਬਾਜ਼ਾਰ ਬੰਦ ਰਹਿਣਗੇ, ਵਪਾਰ ਮੰਡਲ ਨੇ ਐਸ. ਐਸ. ਪੀ. ਕੋਲੋਂ ਮੰਗੀ ਵਾਧੂ ਸੁਰੱਖਿਆ

ਅਜੀਤ ਡੈਸਕ 24-06-2026
ਪਠਾਨਕੋਟ, 23 ਜੂਨ (ਸੰਧੂ)-ਪਠਾਨਕੋਟ ਵਪਾਰ ਮੰਡਲ (ਰਜਿ.) ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਵਪਾਰੀਆਂ ਦੇ ਇਕ ਵਫ਼ਦ ਨੇ ਐਸ. ਐਸ. ਪੀ. ਦਲਜਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਵਪਾਰੀਆਂ ਨੇ ਦੱਸਿਆ ਕਿ 24 ਤੋਂ 28 ਜੂਨ 2026 ਤੱਕ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਸਾਲਾਨਾ ਛੁੱਟੀਆਂ ਰਹਿਣਗੀਆਂ ਅਤੇ ਦੁਕਾਨਾਂ ਬੰਦ ਹੋਣ ਕਾਰਨ ਚੋਰੀ ਜਾਂ ਹੋਰ ਅਣਚਾਹੀਆਂ ਘਟਨਾਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਪ੍ਰਧਾਨ ਮਨਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਛੁੱਟੀਆਂ ਦੌਰਾਨ ਬਾਜ਼ਾਰਾਂ ਵਿਚ ਦਿਨ-ਰਾਤ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਵਪਾਰੀ ਨਿਸ਼ਚਿੰਤ ਹੋ ਕੇ ਆਪਣੀਆਂ ਛੁੱਟੀਆਂ ਮਨਾ ਸਕਣ। ਇਸ ਮੌਕੇ ਐਸ. ਐਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਬਾਜ਼ਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਪੁਲਿਸ ਟੀਮਾਂ ਲਗਾਤਾਰ ਗਸ਼ਤ ਕਰਦੀਆਂ ਰਹਿਣਗੀਆਂ। ਇਸ ਮੌਕੇ ਸੰਸਥਾਪਿਕ ਪ੍ਰਧਾਨ ਐਸ. ਐਸ. ਬਾਵਾ, ਚੇਅਰਮੈਨ ਅਨਿਲ ਮਹਾਜਨ, ਅਸ਼ਵਨੀ ਗੁਪਤਾ, ਨਾਰਾਇਣਦੀਪ ਸਿੰਘ ਤੇ ਹੋਰ ਵਪਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਅਨੰਦਿਤਾ ਮਿਤਰਾ ਵਲੋਂ 25 ਜੂਨ ਤੋਂ ਸ਼ੁਰੂ ਹੋ ਰਹੀ ਘਰੋ-ਘਰੀ ਗਣਨਾ ਸੰਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਦਾ ਪਰਿਵਾਰ ਮਿਲਣ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।