01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋੋਰੀ

ਅਜੀਤ ਡੈਸਕ 25-06-2026
ਧਾਰੀਵਾਲ, 24 ਜੂਨ (ਸਵਰਨ ਸਿੰਘ)-ਪਿੰਡ ਅਹਿਮਦਾਬਾਦ ਦੇ ਇਕ ਘਰ ਵਿਚ ਚੋਰੀ ਹੋਈ ਹੈ। ਪੀੜਤ ਪਲਵਿੰਦਰ ਕੌਰ ਧਰਮਪਤਨੀ ਸ੍ਰੀ ਕੀਮਤੀ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਦੇ ਗਏ ਹੋਏ ਸਨ, ਪਰ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਅੰਦਰ ਜਾ ਕੇ ਦੇਖਿਆ ਕਿ ਅਲਮਾਰੀ ਵਿਚਲਾ ਸਾਮਾਨ ਸਾਰਾ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ 50 ਹਜ਼ਾਰ ਰੁਪਏ ਨਕਦੀ, 4 ਤੋਲੇ ਸੋਨੇ ਦੇ ਗਹਿਣੇ, ਇਨਵਰਟਰ ਬੈਟਰਾ, 3 ਗੈਸ ਸਿਲੰਡਰ, 5 ਕੁਇੰਟਲ ਕਣਕ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ, ਜਿਸ ਦੀ ਸੂਚਨਾ ਪੁਲਿਸ ਥਾਣਾ ਧਾਰੀਵਾਲ ਨੂੰ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਬਟਾਲਾ-ਕਾਦੀਆਂ-ਬਿਆਸ ਰੇਲ ਲਿੰਕ ਦੀ ਮੁੜ ਸ਼ੁਰੂਆਤ ’ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ: ਮਾਨ, ਕ... ਅਗਲੀ ਖ਼ਬਰ ਪੰਜਾਬ ਵਿੱਤ ਤੇ ਸਿਹਤ ਮੰਤਰੀ ਨੇ ਆਰ.ਐੱਮ.ਪੀ. ਡਾਕਟਰਾਂ ਦਾ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।