30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਯੂਥ ਕਾਂਗਰਸ ਦੀਆਂ ਚੋਣਾਂ ’ਚ ਮੈਨੂੰ ਕਾਂਗਰਸੀ ਆਗੂਆਂ ਨੇ ਜਾਣਬੁੱਝ ਕੇ ਹਰਾਇਆ - ਸਚਿਨ ਕਾਲੀਆ

ਅਜੀਤ ਡੈਸਕ 25-06-2026
ਸ੍ਰੀ ਹਰਿਗੋਬਿੰਦਪੁਰ, 24 ਜੂਨ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਟਕਸਾਲੀ ਕਾਂਗਰਸੀ ਆਗੂ ਮੋਹਨ ਲਾਲ ਕਾਲੀਆ ਦੇ ਪੁੱਤਰ ਸਚਿਨ ਕਾਲੀਆ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ’ਚ ਕਾਂਗਰਸ ਪਾਰਟੀ ਵਲੋਂ ਹਰੇਕ ਜ਼ਿਲ੍ਹੇ ਤੇ ਵਿਧਾਨ ਸਭਾ ਹਲਕੇ ਦੀਆਂ ਯੂਥ ਕਾਂਗਰਸ ਪ੍ਰਧਾਨਾਂ ਦੀਆਂ ਵੋਟਾਂ ਆਨਲਾਇਨ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਯੂਥ ਪ੍ਰਧਾਨ ਦੀਆਂ ਚੋਣਾਂ ਦੀ ਗਿਣਤੀ ਸਮੇਂ ਵੱਡੇ ਪੱਧਰ ’ਚ ਹੇਰਾਫੇਰੀ ਹੋਈ ਹੈ, ਜਿਸ ਕਾਰਨ ਉਹ ਯੂਥ ਪ੍ਰਧਾਨ ਦੀ ਚੋਣ ਹਾਰੇ ਹਨ। ਉਨ੍ਹਾਂ ਕਿਹਾ ਕਿ ਮੈਂ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਸੀਨੀਅਰ ਕਾਂਗਰਸ ਆਗੂ ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਨ ਦੀ ਅਗਵਾਈ ਹੇਠ ਯੂਥ ਪ੍ਰਧਾਨ ਦੀ ਚੋਣ ਲੜਿਆ ਹਾਂ। ਸਚਿਨ ਕਾਲੀਆ ਨੇ ਕਿਹਾ ਕਿ ਹਲਕੇ ਵਿਚ ਤਕਰੀਬਨ 7400 ਦੇ ਕਰੀਬ ਵੋਟਾਂ ਪਈਆਂ ਸਨ ਅਤੇ ਸਾਡੇ ਵਲੋਂ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਯੂਥ ਪ੍ਰਧਾਨ ਦੀਆਂ ਵੋਟਾਂ ਦੌਰਾਨ ਤਕਰੀਬਨ 4200-4300 ਵੋਟਾਂ ਪਵਾਈਆਂ ਸਨ। ਉਨ੍ਹਾਂ ਕਿਹਾ ਕਿ ਦੂਸਰੇ ਧੜੇ ਵਲੋਂ 3200-3300 ਦੇ ਕਰੀਬ ਵੋਟਾਂ ਪਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਆਨਲਾਇਨ ਪਈਆਂ ਵੋਟਾਂ ਦਾ ਨਤੀਜਾ ਆਉਣ ਬਾਰੇ ਵੀ ਸਾਨੂੰ ਨਹੀਂ ਦੱਸਿਆ, ਅਸੀਂ ਨਤੀਜਾ ਆਉਣ ਦੀ ਉਡੀਕ 5, 10, 12, 20 ਆਦਿ ਤਾਰੀਕਾਂ ’ਤੇ ਕਰਦੇ ਰਹੇ ਅਤੇ ਬਾਅਦ ਵਿਚ ਸਾਨੂੰ ਦੱਸਿਆ ਕਿ ਤੁਹਾਡੀਆਂ ਵੋਟਾਂ ਰੱਦ ਹੋਣ ਕਾਰਨ ਕੁੱਲ 4400 ਵੋਟਾਂ ਰਹਿ ਗਈਆਂ ਨੇ ਤੇ ਨਤੀਜੇ ਆਉਣ ’ਤੇ ਮੈਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਗਿਆ ਹੈ। ਸਚਿਨ ਕਾਲੀਆ ਨੇ ਕਿਹਾ ਕਿ ਏਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੀਆਂ ਬਹੁਗਿਣਤੀ ਵਿਚ ਵੋਟਾਂ ਰੱਦ ਕਰਵਾ ਕਿ ਮੈਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਹਲਕੇ ਦਾ ਯੂਥ ਪ੍ਰਧਾਨ ਹੋਰ ਕਿਸੇ ਨੂੰ ਬਣਾ ਦਿੱਤਾ ਹੈ, ਇਹ ਬਹੁਤ ਗਲਤ ਗੱਲ ਹੈ। ਸਚਿਨ ਕਾਲੀਆ ਨੇ ਕਿਹਾ ਕਿ ਮੈਂ ਇਸ ਚੋਣ ਨਤੀਜੇ ਤੋਂ ਖੁਸ਼ ਨਹੀਂ ਹਾਂ, ਜਦ ਕਿ ਮੈਂ 1 ਹਜ਼ਾਰ ਵੋਟਾਂ ਵੱਧ ਗਿਣਤੀ ਨਾਲ ਜਿੱਤਦਾ ਸੀ। ਉਨ੍ਹਾਂ ਕਿ ਕਿਹਾ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਾਂਗਰਸੀ ਆਗੂ ਪ੍ਰਿੰਸੀਪਲ ਸੁਲੱਖਣ ਸਿੰਘ ਦੇ ਧੜ੍ਹੇ ਦੇ 29 ਮੈਂਬਰ ਬਣੇ ਹਨ ਅਤੇ ਦੂਸਰੇ ਧੜ੍ਹੇ ਦੇ ਕੇਵਲ 3 ਮੈਂਬਰ ਬਣੇ ਹਨ। ਸਚਿਨ ਕਾਲੀਆ ਨੇ ਚੋਣ ਨਤੀਜੇ ਵਿਚ ਹੋਈ ਹੇਰਾਫੇਰੀ ਦੀ ਜਾਂਚ ਕਾਂਗਰਸ ਹਾਈਕਮਾਂਡ ਕੋਲੋਂ ਪੁਰਜ਼ੋਰ ਸ਼ਬਦਾਂ ਵਿਚ ਕੀਤੀ ਹੈ।
ਪਿਛਲੀ ਖ਼ਬਰ ਪੁਰਾਤਨ ਬਾਬਾ ਘੋਨੀ ਸ਼ਾਹ ਮੇਲਾ ਸਫਲਤਾ ਪੂਰਵਕ ਸੰਪੰਨ, ਹਜ਼ਾਰਾਂ ਸ਼ਰਧਾਲੂਆਂ ਨੇ ਟੇਕਿਆ ਮੱਥਾ ਅਗਲੀ ਖ਼ਬਰ ਨੌਜਵਾਨ ਨੂੰ ਨਸ਼ਾ ਕਰਦਿਆਂ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।