30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੋਪਾਲ ਧਾਮ ਗਊਸ਼ਾਲਾ ਨੂੰ ਖੁਰਾਣਾ ਪਰਿਵਾਰ ਵਲੋਂ 5100 ਰੁਪਏ ਦੀ ਸੇਵਾ ਭੇਟ

ਅਜੀਤ ਡੈਸਕ 25-06-2026
ਪਠਾਨਕੋਟ, 24 ਜੂਨ (ਸੰਧੂ)-ਸਰਕੁਲਰ ਰੋਡ ਸਥਿਤ ਗੋਪਾਲ ਧਾਮ ਗਊਸ਼ਾਲਾ ਵਿਚ ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਖੁਰਾਣਾ ਪਰਿਵਾਰ ਵਲੋਂ ਗਊਆਂ ਦੇ ਇਕ ਦਿਨ ਦੇ ਚਾਰੇ ਲਈ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਖੁਰਾਣਾ ਪਰਿਵਾਰ ਨੇ ਗਊ ਸੇਵਾ ਨੂੰ ਸਭ ਤੋਂ ਵੱਡਾ ਪੁੰਨ ਕਰਾਰ ਦਿੰਦਿਆਂ ਸਮਾਜ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪ੍ਰਧਾਨ ਵਿਜੇ ਪਾਸੀ ਨੇ ਖੁਰਾਣਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ ਦਾ ਕਾਰਜ ਨਿਰੰਤਰ ਚੱਲ ਰਿਹਾ ਹੈ। ਇਸ ਮੌਕੇ ਸੰਜੀਵ ਕੁਮਾਰ, ਨਰਿੰਦਰ ਮਹਾਜਨ, ਰਾਜੀਵ ਮਹਾਜਨ, ਗਰੀਬਦਾਸ, ਪ੍ਰੇਮ ਗਰਗ, ਪੰਡਿਤ ਬ੍ਰਿਜੇਸ਼ ਸ਼ਾਸਤਰੀ ਅਤੇ ਹੋਰ ਗਊ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਜੰਡਿਆਲਾ ਗੁਰੂ ਨਗਰ ਕੌਂਸਲ ਵਿਖੇ ਮੀਤ ਪ੍ਰਧਾਨ ਅਮਨ ਵਿਰਕ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਖੂਨਦਾਨ ਅਤੇ ਸਮਾਜ ਸੇਵਾ ਖੇਤਰ ਵਿਚ ਯੋਗਦਾਨ ਲਈ ਮਹਾਜਨ ਯੁਵਾ ਵਿੰਗ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।