07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਾਹਲ ਦੇ ‘ਆਪ’ ਵਿਚ ਆਉਣ ਨਾਲ ਵਿਧਾਨ ਸਭਾ ਚੋਣ ਜਿੱਤਣੀ ਹੋਰ ਵੀ ਆਸਾਨ ਹੋਈ- ਰਣਜੋਧ ਸਿੰਘ ਛੋਟੇਪੁਰ

ਅਜੀਤ ਡੈਸਕ 27-06-2026
ਧਾਰੀਵਾਲ, 26 ਜੂਨ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਹੋਈ ਰਾਜਨੀਤਕ ਉੱਥਲ-ਪੁਥਲ ਨੂੰ ਲੈ ਕੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਮੀਡੀਆ ਇੰਚਾਰਜ ਰਣਜੋਧ ਸਿੰਘ ਛੋਟੇਪੁਰ ਨੇ ਸਾਥੀਆਂ ਸਮੇਤ ਮੀਟਿੰਗ ਕੀਤੀ, ਜਿਸ ਵਿਚ ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਮਲਕੀਤ ਸਿੰਘ, ਮੇਜਰ ਮਸੀਹ, ਕਰਨਬੀਰ ਸਿੰਘ ਆਦਿ ਨੇ ਭਾਗ ਲਿਆ। ਮੀਟਿੰਗ ਮੌਕੇ ‘ਆਪ’ ਦੇ ਮੀਡੀਆ ਇੰਚਾਰਜ ਰਣਜੋਧ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੜੀ ਦੂਰ ਅੰਦੇਸ਼ੀ ਨਾਲ ਫੈਸਲੇ ਲੈਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ ਨੂੰ ਪਾਰਟੀ ਵਿਚ ਲੈਣਾ ਸ਼ਾਲਾਘਾਯੋਗ ਹੈ ਤੇ ਇਸ ਨਾਲ ਹਲਕਾ ਕਾਦੀਆਂ ਵਿਧਾਨ ਸਭਾ ਚੋਣ 2027 ਸ਼ਾਨ ਨਾਲ ਜਿੱਤਾਂਗੇ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ: ਭਗਵੰਤ ਸਿੰਘ ਮਾਨ ਵਾਲੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇ ਕਿ ਬਿਜਲੀ ਬਿੱਲ ਮੁਆਫ, ਮੁਫਤ ਰਾਸ਼ਨ, ਬੀਬੀਆਂ ਦੇ 1000-1500 ਰੁਪਏ ਆਦਿ ਕਈ ਸਹੂਲਤਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਅਤੇ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਪਿਛਲੀ ਖ਼ਬਰ ਪਿੰਡ ਹਰਦੋਝੰਡੇ ’ਚ ਅਣਪਛਾਤਿਆਂ ਵਲੋਂ ਘਰ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਭੈਣੀ ਪਸਵਾਲ ’ਚ ਲੱਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।