08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਿਸਾਨ ਦੇ ਖੇਤਾਂ ’ਚੋਂ ਟਰਾਂਸਫ਼ਾਰਮਰ ਦਾ ਤੇਲ ਚੋਰੀ

ਅਜੀਤ ਡੈਸਕ 27-06-2026
ਗੁਰਦਾਸਪੁਰ, 26 ਜੂਨ (ਅਸ਼ੋਕ ਸ਼ਰਮਾ)-ਪਿੰਡ ਸੀਹੋਵਾਲ ਵਿਖੇ ਕਿਸਾਨ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰ ਵਿਚੋਂ ਚੋਰਾਂ ਵਲੋਂ ਤੇਲ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।ਇਸ ਸਬੰਧੀ ਕਿਸਾਨ ਤਜਿੰਦਰ ਸਿੰਘ ਪੁੱਤਰ ਸਵ: ਨਿਰੰਜਨ ਸਿੰਘ ਵਾਸੀ ਮੱਟਮਾਂ ਨੇ ਦੱਸਿਆ ਕਿ ਅੱਜ ਸਵੇਰੇ 5 ਹਾਰਸ ਪਾਵਰ ਦੀ ਮੋਟਰ ਚਲਾਉਣ ਗਏ ਤਾਂ ਉਹ ਨਹੀਂ ਚੱਲੀ। ਜਿਸ ਦੀ ਸ਼ਿਕਾਇਤ ਉਨ੍ਹਾਂ ਹਲਕਾ ਜੇ.ਈ ਨੂੰ ਕੀਤੀ ਤਾਂ ਉਨ੍ਹਾਂ ਮੁਲਾਜ਼ਮ ਭੇਜ ਕੇ ਚੈੱਕ ਕਰਵਾਇਆ ਤਾਂ ਦੇਖਿਆ ਵਿਚ ਟਰਾਂਸਫ਼ਾਰਮਰ ਵਿਚ ਤੇਲ ਚੋਰੀ ਸੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਲਵਾਈ ਹੋ ਚੁੱਕੀ ਹੈ ਅਤੇ ਹੁਣ ਖੇਤਾਂ ਨੂੰ ਪਾਣੀ ਦੀ ਅਹਿਮ ਲੋੜ ਹੈ।ਜਦੋਂ ਇਸ ਸਬੰਧੀ ਸਬ ਅਰਬਨ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਿਸ ਰਿਪੋਰਟ ਕਰਵਾਉਣ ਤੋਂ ਬਾਅਦ ਫ਼ੌਰੀ ਟਰਾਂਸਫ਼ਾਰਮਰ ਦੁਬਾਰਾ ਚਾਲੂ ਕਰ ਦਿੱਤਾ ਜਾਵੇਗਾ। ਜਿਸ ਨਾਲ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਵੇ।
ਪਿਛਲੀ ਖ਼ਬਰ ਕਾਰ ਵਲੋਂ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਪ੍ਰਬੰਧਕੀ ਕੰਪਲੈਕਸ ’ਚ ਚੱਲ ਰਹੇ ਸੁਵਿਧਾ ਕੇਂਦਰ ’ਚ ਲੋਕਾਂ ਦੇ ਸਮੇਂ ਸਿਰ ਨਹੀਂ ਹੋ ਰਹੇ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।