15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੁਸਤਰਾਪੁਰ ਦੇ ਕਾਦਰੀ ਦਰਬਾਰ ਦਾ ਮੇਲਾ ਕਰਵਾਇਆ

ਅਜੀਤ ਡੈਸਕ 30-06-2026
ਵਡਾਲਾ ਬਾਂਗਰ, 29 ਜੂਨ (ਭੁੰਬਲੀ)-ਇਥੋਂ ਥੋੜੀ ਦੂਰ ਪਿੰਡ ਮੁਸਤਰਾਪੁਰ ਵਿਖੇ ਪੀਰ ਲੱਖ ਦਾਤਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਉਤਸ਼ਾਹ ਨਾਲ ਕਰਵਾਇਆ ਗਿਆ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਕਰਤਾਰ ਸ਼ਾਹ ਕਾਦਰੀ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਰੱਖੇ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਤੇ ਉਨ੍ਹਾਂ ਨੂੰ ਲੋੜੀਂਦਾ ਘਰ ਦਾ ਸਾਮਾਨ ਦਿੱਤਾ ਗਿਆ। ਬਾਅਦ ’ਚ ਨਿਸ਼ਾਨ ਸਾਹਿਬ ਦੀ ਰਸਮ ਹੋਈ ਤੇ ਸ਼ਾਮ ਤੋਂ ਲੈ ਕੇ ਸਾਰੀ ਰਾਤ ਸਮਾਗਮ ਚੱਚਿਆ। ਇਸ ਮੌਕੇ ਵੱਖ-ਵੱਖ ਤੋਂ ਥਾਵਾਂ ਤੋਂ ਆਏ ਕਲਾਕਾਰ ਕੱਵਾਲਾਂ ਨੇ ਕੱਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੂਫੀ ਕੱਵਾਲ ਪਰਵੇਜ਼ ਆਲਮ ਵਿਸ਼ੇਸ਼ ਤੌਰ ’ਤੇ ਪਹੁੰਚੇ ਕੇ ਹਾਜ਼ਰੀ ਲਗਵਾਈ। ਉਪਰੰਤ ਬਾਬਾ ਕਰਤਾਰ ਸ਼ਾਹ ਤੇ ਸੰਗਤਾਂ ਨੇ ਪੀਰ ਲੱਖ ਦਾਤਾ ਦੀ ਦਰਗਾਹ ’ਤੇ ਚਾਦਰ ਚੜਾਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਬਾਬਾ ਜੱਗੇ ਸ਼ਾਹ ਕਾਦਰੀ ਲੰਗਰ ਇੰਚਾਰਜ, ਰਛਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਸਾਬਕਾ ਸਰਪੰਚ, ਵੱਸਣ ਸਿੰਘ, ਮਹਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਨੰਬਰਦਾਰ, ਧਿਆਨ ਸਿੰਘ ਸਾਬਕਾ ਸਰਪੰਚ, ਸਰਪੰਚ ਸਾਹਿਬ ਸਿੰਘ, ਡਾ. ਬਲਵਿੰਦਰ ਸਿੰਘ, ਬਾਬਾ ਕੁਲਦੀਪ ਸਿੰਘ, ਹਰਭਜਨ ਸਿੰਘ ਠੇਕੇਦਾਰ, ਗੁਰਮੁਖ ਸਿੰਘ ਸੰਮਤੀ ਮੈਂਬਰ, ਬਲਕਾਰ ਸਿੰਘ ਸਟੇਜ ਸੈਕਟਰੀ, ਪਰਮਜੀਤ ਸਿੰਘ ਢਿੱਲੋਂ, ਬਾਬਾ ਬਲਦੇਵ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨਾਂ ਵਲੋਂ ਪਾਵਰਕਾਮ ਦੇ ਚੀਫ਼ ਇੰਜੀਨੀਅਰ ਦਫ਼ਤਰ ਅੱਗੇ ਧਰਨਾ ਅੱਜ ਅਗਲੀ ਖ਼ਬਰ ਇੰਦਰਜੀਤ ਗਿੱਲ ਨੇ ਕਾਂਗਰਸੀ ਆਗੂਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।