08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਅੱਜ ਸੰਗਰੂਰ ’ਚ ਧਰਨਾ ਲਈ ਸਿਵਲ ਸਰਜਨ ਨੂੰ ਸੌਂਪਿਆ ਸਮੂਹਿਕ ਛੁੱਟੀ ਦਾ ਪੱਤਰ

ਅਜੀਤ ਡੈਸਕ 02-07-2026
ਪਠਾਨਕੋਟ, 1 ਜੁਲਾਈ (ਵਿਨੋਦ)-ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਵਲੋਂ 2 ਜੁਲਾਈ ਨੂੰ ਸੰਗਰੂਰ ਧਰਨੇ ਲਈ ਸਿਵਲ ਸਰਜਨ ਨੂੰ ਸਮੂਹਿਕ ਰੂਪ ’ਚ ਛੁੱਟੀ ਦਾ ਪੱਤਰ ਸੌਂਪਿਆ। ਡਾ: ਵਿਮੁਕਤ ਸ਼ਰਮਾ ਤੇ ਸਾਥੀਆਂ ਵਲੋਂ ਸਿਵਲ ਸਰਜਨ ਨੂੰ ਸਮੂਹਿਕ ਛੁੱਟੀ ਸਬੰਧੀ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਸੁਣਵਾਈ ਨਾ ਹੋਣ ਕਾਰਨ ਯੂਨੀਅਨ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਯੂਨੀਅਨ ਪਿੱਛੇ ਹਟਣ ਦੇ ਮੂਡ ‘ਚ ਨਹੀਂ, ਸਰਕਾਰ ਨਾਲ ਲੜਾਈ ਆਰ-ਪਾਰ ਦੀ ਹੋਵੇਗੀ। ਡਾ: ਸ਼ਿਲਪਾ ਗੁਪਤਾ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ 2 ਜੁਲਾਈ ਨੂੰ ਸੰਗਰੂਰ ‘ਚ ਵੱਡਾ ਇਕੱਠ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਹੋਵੇਗਾ। ਪਿਛਲੇ 4 ਸਾਲਾਂ ਦੌਰਾਨ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅੱਜ ਤੱਕ ਕਿਸੇ ਵੀ ਮੰਗ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਹਰ ਵਾਰ ਸਿਰਫ਼ ਭਰੋਸੇ ਹੀ ਦਿੱਤੇ ਗਏ, ਜਿਸ ਕਾਰਨ ਮੁਲਾਜ਼ਮਾਂ ਦਾ ਭਰੋਸਾ ਟੁੱਟਦਾ ਗਿਆ। ਸਰਕਾਰ ਨਾਲ ਟਕਰਾਅ ਨਹੀਂ, ਗੱਲਬਾਤ ਰਾਹੀਂ ਹੱਲ ਚਾਹੁੰਦੇ ਹਨ। ਪਰ ਹੁਣ ਸਿਰਫ਼ ਮੌਖਿਕ ਭਰੋਸਿਆਂ ਨਾਲ ਕੰਮ ਨਹੀਂ ਚੱਲੇਗਾ। ਸਰਕਾਰ ਨੂੰ ਲਿਖਤੀ ਭਰੋਸਾ ਦੇਣਾ ਹੋਵੇਗਾ। ਇਸ ਮੌਕੇ ਪੰਕਜ ਕੁਮਾਰ, ਡਾ: ਤਨਵੀ, ਦੀਪਾਲੀ ਮਿਨਹਾਸ, ਡਾ: ਨੇਹਾ, ਡਾ: ਕਨੀਕਾ, ਡਾ: ਪਰਮਿੰਦਰ ਕੌਰ, ਡਾ: ਗੌਰਵ, ਡਾ: ਮਨਜੀਤ ਕੌਰ, ਪੁਸ਼ਪਾ, ਡਾ: ਸਚਿਨ, ਡਾ: ਅਤੁੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭੜੋਲੀ-ਸੁਜਾਨਪੁਰ ਰੇਲਵੇ ਟਰੈਕ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।