04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਟਾਲਾ ਦੇ ਕਰਾਟੇ ਖਿਡਾਰੀ ਰਿਆਨ ਰੰਧਾਵਾ ਨੇ ਮਲੇਸ਼ੀਆ ’ਚ ਜਿੱਤਿਆ ਕਾਂਸੇ ਦਾ ਤਗਮਾ

ਅਜੀਤ ਡੈਸਕ 04-07-2026
ਬਟਾਲਾ, 3 ਜੁਲਾਈ (ਸਤਿੰਦਰ ਸਿੰਘ)-ਬਟਾਲਾ ਦੇ ਨੰਨੇ ਕਰਾਟੇ ਖਿਡਾਰੀ ਰਿਆਨ ਰੰਧਾਵਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਜਿੱਤਿਆ ਹੈ। ਖਿਡਾਰੀ ਰਿਆਨ ਰੰਧਾਵਾ ਪੁੱਤਰ ਰੋਹਿਤ ਰੰਧਾਵਾ ਪੁਲਿਸ ਮੁਲਾਜ਼ਮ ਨੇ ਮਲੇਸ਼ੀਆ ਵਿਖੇ ਹੋਈ ‘25ਵੀਂ ਮਾਈਲੋ ਅੰਤਰਰਾਸ਼ਟਰੀ ਓਪਨ ਕਰਾਟੇ ਚੈਪੀਅਨਸ਼ਿਪ’ ’ਚ ਇਹ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਇਹ ਚੈਂਪੀਅਨਸ਼ਿਪ ਬੀਤੇ ਦਿਨੀਂ ਟਿਟੀਵੰਗਸਾ ਸਟੇਡੀਅਮ ਕੁਆਲੰਮਪੁਰ, ਮਲੇਸ਼ੀਆ ਵਿਚ ਕਰਵਾਈ ਗਈ। ਇਸ ਅੰਤਰਰਾਸ਼ਟਰੀ ਮੰਚ ’ਤੇ ਖਿਡਾਰੀ ਰਿਆਨ ਰੰਧਾਵਾ ਨੇ ਭਾਰਤੀ ਦੀ ਨੁਮਾਇੰਦਗੀ ਕਰਦਿਆਂ ਆਪਣੀ ਮਿਹਨਤ ਤੇ ਹੁਨਰ ਨਾਲ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ, ਜਿਸ ਦੀ ਇਲਾਕੇ ਵਿਚ ਕਾਫੀ ਚਰਚਾ ਹੈ ਤੇ ਉਸ ਦੇ ਪਰਿਵਾਰ ਸਮੇਤ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਹੈ। ਰਿਆਨ ਰੰਧਾਵਾ ਸੇਂਟ ਫਰਾਂਸਿਸ ਸਕੂਲ ਬਟਾਲਾ ਦਾ ਵਿਦਿਆਰਥੀ ਹੈ ਤੇ ਉਸ ਦੀ ਇਸ ਪ੍ਰਾਪਤੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਰਿਆਨ ਦੇ ਪਿਤਾ ਰੋਹਿਤ ਰੰਧਾਵਾ ਨੇ ਆਪਣੇ ਬੇਟੇ ਦੀ ਇਸ ਸਫ਼ਲਤਾ ’ਤੇ ਮਾਣ ਮਹਿਸੂਸ ਕੀਤਾ।
ਪਿਛਲੀ ਖ਼ਬਰ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਸੰਬੰਧੀ ਕੋਈ ਵੀ ਫੈਸਲਾ ਮਨਜ਼ੂਰ ਨਹੀਂ- ਗੁੱਡੂ ਸੇਠ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪਿੰਡ ਚੌਧਰਪੁਰ ’ਚ 31 ਮੈਂਬਰੀ ਕਮੇਟੀ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।