05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ ਵਿਖੇ ਆਪਣੇ ਪੱਕੇ ਦਫ਼ਤਰ ਦਾ ਕੀਤਾ ਉਦਘਾਟਨ

ਅਜੀਤ ਡੈਸਕ 04-07-2026
ਧਾਰੀਵਾਲ, 3 ਜੁਲਾਈ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਰਾਜਨੀਤਕ ਹਲਚਲ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੀਆਂ ਰਾਜਨੀਤਕ ਸਰਗਰਮੀਆਂ ਵਧਾ ਦਿੱਤੀਆਂ ਹਨ। ਦੱਸਣਯੋਗ ਹੈ ਕਿ ਹਲਕਾ ਕਾਦੀਆਂ ਤੋਂ ਲਗਾਤਾਰ ਬਾਜਵਾ ਪਰਿਵਾਰ ਦੀ ਪੱਕੀ ਰਿਹਾਇਸ਼ ਕਾਦੀਆਂ ਸ਼ਹਿਰ ਅੰਦਰ ਹੈ ਤੇ ਹੁਣ ਸ: ਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ-ਰਣੀਆਂ ਮੁੱਖ ਮਾਰਗ ’ਤੇ ਸਥਿਤ ਆਪਣੀ ਨਿੱਜੀ ਇਮਾਰਤ ਵਿਚ ਪੱਕੇ ਤੌਰ ’ਤੇ ਦਫ਼ਤਰ ਖੋਲ ਦਿੱਤਾ ਹੈ, ਜਿਸ ਦੇ ਉਦਘਾਟਨੀ ਸਮਾਰੋਹ ’ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਾਰਟੀ ਵਰਕਰਾਂ ਦੀ ਮੰਗ ਸੀ ਕਿ ਧਾਰੀਵਾਲ ਅੰਦਰ ਵੀ ਪੱਕੇ ਤੌਰ ’ਤੇ ਇਕ ਦਫ਼ਤਰ ਖੋਲਿਆ ਜਾਵੇ ਜੋ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਿਰੇ ਚੜਿਆ ਹੈ। ਉਨ੍ਹਾਂ ਕਿਹਾ ਕਿ ਇਸ ਦਫ਼ਤਰ ਵਿਚ ਉਹ ਆਪਣੇ ਖੁਦ ਤਾਂ ਆ ਕੇ ਬੈਠਿਆ ਹੀ ਕਰਨਗੇ, ਉਸ ਤੋਂ ਇਲਾਵਾ ਇਕ ਦਫ਼ਤਰੀ ਇੰਚਾਰਜ ਪੱਕੇ ਤੌਰ ’ਤੇ ਰੋਜਾਨਾ ਦਫ਼ਤਰ ਵਿਚ ਬੈਠੇਗਾ। ਇਸ ਤੋਂ ਇਲਾਵਾ ਹਲਕੇ ਅੰਦਰ ਪਾਰਟੀ ਦੇ ਸਿਰਕੱਢ ਨੇਤਾਵਾਂ ਦੀਆਂ ਵੀ ਡਿਊਟੀਆਂ ਲਗਾਵਾਂਗੇ ਕਿ ਉਹ ਵੀ ਆਪੋ-ਆਪਣੇ ਦਿਨ ਵਾਰ ਦਫ਼ਤਰ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ, ਸੂਬਾ ਡੈਲੀਗੇਟ ਬਰਿੰਦਰ ਸਿੰਘ ਛੋਟੇਪੁਰ, ਸਾਬਕਾ ਉੱਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਸਾਬਕਾ ਚੇਅਰਮੇਨ ਰਾਧੇ ਕ੍ਰਿਸ਼ਨ ਪੁਰੀ, ਨਰਿੰਦਰ ਕੁਮਾਰ ਕਾਲੇ ਸਾਹ, ਰਿਟਾ. ਐਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਚਾਹਲ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਕੇਸ਼ ਰਣੀਆਂ, ਯੂਥ ਕਾਂਗਰਸ ਬਲਾਕ ਪ੍ਰਧਾਨ ਗਗਨਦੀਪ ਸਿੰਘ ਰਾਏਚੱਕ, ਇੰਦਰ੍ਰਪੀਤ ਸਿੰਘ ਸਾਬੀ, ਪ੍ਰਦੀਪ ਸਿਆਲ, ਵਿਲਸਨ ਮਸੀਹ ਬਿੱਲਾ ਜ਼ਿਲ੍ਹਾ ਆਗੂ, ਸਰਦਾਰੀ ਲਾਲ ਰਣੀਆਂ ਜ਼ਿਲ੍ਹਾ ਆਗੂ, ਜਸਮੇਰ ਸਿੰਘ ਰਾਣਾ ਰਿਟਾ. ਪ੍ਰਿੰਸੀਪਲ, ਸੁਖਦੇਵ ਸਿੰਘ ਚਾਹਲ ਰਣੀਆਂ, ਅਸ਼ੋਕ ਖੋਖਰ, ਆਸੂ ਮੋਦਗਿੱਲ, ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ, ਜੇਮਸ ਜੌਹਲ ਨੰਗਲ, ਬਿੱਲਾ ਕਲਿਆਣਪੁਰ, ਪ੍ਰਦੀਪ ਸਿੰਘ ਚਾਹਲ, ਪਲਵਿੰਦਰ ਸਿੰਘ ਪਿੰਦਾ ਸਿੰਘਪੁਰ, ਹੀਰਾ ਲਹੌਰੀਆ, ਸਮਸ਼ੇਰ ਸਿੰਘ ਸੇਰਾ, ਹਰਜਿੰਦਰ ਸਿੰਘ ਪਹਿਲਵਾਨ, ਗੁਰਪ੍ਰੀਤ ਸਿੰਘ, ਅਭੀ ਤੋਂ ਇਲਾਵਾ ਕਈ ਪੰਚ-ਸਰਪੰਚ ਹਾਜ਼ਰ ਸਨ।
ਪਿਛਲੀ ਖ਼ਬਰ ਵਿਜੇ ਕੁਮਾਰ ਸੋਨੀ ਦੀ ਅਗਵਾਈ ’ਚ ਕੋਟਲੀ ਸੂਰਤ ਮੱਲ੍ਹੀ ’ਚ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ’ਚ 2 ਰੋਜ਼ਾ ਅਧਿਆਪਕ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।